ਪੇਂਡੂ ਪੰਜਾਬੀ ਮੁੰਡਾ
ਇੱਕ ਪਿੰਡ ਆਲਮਵਾਲਾ ਕਲਾਂ ਦਾ ਮੁੰਡਾ,ਜੋ ਆਪਣੀ ਮਾਂ ਬੋਲੀ ਨਾਲ ਪਿਆਰ ਕਰਦਾ ਏ।
ਜ਼ਿੰਦਗੀ ਭਟਕਣ ਜਿਸ ਲਈ, ਮੰਜ਼ਲ ਤੋਂ ਸਫ਼ਰ ਪਿਆਰਾ ਜਿਸ ਨੂੰ
ਖੁੱਲੇਪਨ ਦੀ ਵਕਾਲਤ ਕਰਦਾ, ਹਰ ਚੀਜ਼ ਲੱਗਦੀ ਤਾਰਾ ਜਿਸ ਨੂੰ
"ਸਾਧਾਂ ਨੇ ਕੀ ਸ਼ੌਕ ਰੱਖਣੇ, ਸ਼ੌਕ ਰੱਖਣ ਬੰਨ੍ਹਿਆਂ ਦੇ ਰਾਖੇ"
Updated: 6 hours 49 min ago
ਫਾਇਰਫਾਕਸ ੪/4 ਟੈਸਟ ਕਰਨ ਲਈ ਪੰਜਾਬੀ 'ਚ ਉਪਲੱਬਧ
ਫਾਇਰਫਾਕਸ ੪, ਜੋ ਕਿ ਫਾਇਰਫਾਕਸ ਦਾ ਆਉਣ ਵਾਲਾ ਵਰਜਨ ਹੈ, ਟੈਸਟ ਕਰਨ
ਲਈ ਪੰਜਾਬੀ 'ਚ ਉਪਲੱਬਧ ਹੈ।
ਸਭ ਤੋਂ ਸਿੱਧਾ ਤੇ ਸੌਖਾ ਲਿੰਕ ਹੈ:
ਮੋਜ਼ੀਲਾ ਬੀਟਾ ਸਾਈਟ
ਖਾਸ ਫੀਚਰ:
- ਟੈਬ ਉਪਲੱਬਧ ਹਨ ਸਭ ਤੋਂ ਉੱਤੇ, ਮੇਨੂ ਤੋਂ ਬਿਨਾਂ
- ਵਿੰਡੋਜ਼ ਵਿਸਟਾ/7 ਲਈ, ਮੇਨੂ ਬਾਰ ਨੂੰ ਫਾਇਰਫਾਕਸ ਬਟਨਾਂ ਨਾਲ ਬਦਲਿਆ ਗਿਆ
- ਪਹਿਲਾਂ ਹੀ ਖੁੱਲ੍ਹੀਆਂ ਟੈਬਾਂ ਨੂੰ ਲੱਭ ਕੇ ਉਨ੍ਹਾਂ ਉੱਤੇ ਜਾ ਸਕਦੇ ਹੋ
- ਨਵਾਂ ਐਡ-ਆਨ ਮੈਨੇਜਰ
- ਰੋਕੋ/ਮੁੜ-ਲੋਡ ਬਟਨ ਬਣ ਗਏ ਹਨ ਹੁਣ ਇੱਕ ਹੀ
- ਬੁੱਕਮਾਰਕ ਟੂਲਬਾਰ ਦੀ ਬਜਾਏ ਬੁੱਕਮਾਰਕ ਬਟਨ ਬਣ ਗਿਆ ਹੈ
- ਪਲੱਗਇਨ ਕਰੈਸ਼ ਤੋਂ ਸੁਰੱਖਿਆ - ਫਾਇਰਫਾਕਸ ਕਰੈਸ਼ ਨਹੀਂ ਹੋਵੇਗਾ, ਜੇ ਅਡੋਬ, quicktime, ਜਾਂ
ਮਾਈਕਰੋਸਾਫਟ ਸਿਲਵਰਲਾਈਟ ਹੋਵੇ ਕਰੈਸ਼
- HD HTML5 WebM ਵਿਡੀਓ ਲਈ ਸਹਿਯੋਗ
ਬੀਟਾ ਬਾਰੇ ਹੋਰ ਵਧੇਰੇ ਜਾਣਕਾਰੀ ਵੀ ਵੇਖ ਸਕਦੇ ਹੋ!
ਫਾਇਰਫਾਕਸ ਰੀਲਿਜ਼ ਨੋਟਿਸ (ਅੰਗਰੇਜ਼ੀ 'ਚ)
ਪੰਜਾਬੀ 'ਚ ਗਲਤੀ,ਸਮੱਸਿਆਵਾਂ ਲਈ ਇੱਥੇ ਸੁਝਾਅ ਭੇਜਣੇ,
ਫਾਇਰਫਾਕਸ ਪਰੋਡੱਕਟ ਬਾਰੇ ਕੋਈ ਵੀ ਸੁਝਾਅ/ਜਾਣਕਾਰੀ ਹੋਵੇ ਤਾਂ ਉਸ 'ਚ ਖੁਦ ਸੁਝਾਅ (ਫੀਡਬੈਕ)
ਟੂਲ ਉਪਲੱਬਧ ਹੈ।

Categories: Punjabi, ਪੰਜਾਬੀ ਤਕਨੀਕੀ
ਵਿੰਡੋਜ਼ ਚ ਪੰਜਾਬੀ ਲਿਖਣੀ ਹੋਰ ਵੀ ਸੌਖੀ...
ਹਾਲਾਂਕਿ ਵਿੰਡੋਜ਼ ਵਿੱਚ ਪੰਜਾਬੀ ਲਿਖਣ ਦਾ ਢੰਗ ਤਾਂ ਕਰੀਬ 10 ਕੁ ਵਰ੍ਹੇ ਪੁਰਾਣਾ ਹੈ,
ਪਰ ਫੇਰ ਵੀ ਪੰਜਾਬੀ ਲਿਖਣ ਤੋਂ ਲੋਕ ਹਮੇਸ਼ਾਂ ਕੰਨੀ ਕਤਰਾਉਂਦੇ ਰਹੇ ਹਨ, ਕਿਉਂਕਿ
ਇਸ ਨੂੰ ਲਿਖਣਾ ਅਤੇ ਕੀਬੋਰਡ ਨੂੰ ਸਮਝਣਾ ਹਮੇਸ਼ਾ ਟੇਢੀ ਖੀਰ ਹੀ ਰਿਹਾ।
ਸਮੇਂ ਨਾਲ ਮਾਈਕਰੋਸਾਫਟ ਤੇ ਹੋਰ ਕੰਪਨੀ ਨੇ ਇਹ ਕੰਮ ਨੂੰ ਸੌਖਾ ਬਣਾਉਣ
ਲਈ ਬਹੁਤ ਜਤਨ ਕੀਤੇ ਹਨ, ਜਿਸ ਦੇ ਤਹਿਤ ਹੁਣ ਦੋ ਢੰਗ ਦੱਸਣ ਯੋਗ ਹਨ,
ਇੱਕ ਮਾਈਕਰੋਸਾਫਟ ਵਲੋਂ ਤੇ ਦੂਜਾ ਗੂਗਲ ਵਲੋਂ ਹੈ, ਦੋਵੇਂ ਦੇ ਆਪਣੇ ਆਪਣੇ
ਫਾਇਦੇ ਤੇ ਨੁਕਸਾਨ ਹਨ, ਇਹ ਵਰਤਣ ਵਾਲੇ ਉੱਤੇ ਨਿਰਭਰ ਕਰੇਗਾ ਕਿ ਉਹ
ਇਨ੍ਹਾਂ ਨੂੰ ਕਿਵੇਂ ਵੇਂਦਾ ਹੈ
ਦੋਵੇਂ ਟੂਲਾਂ ਨੂੰ ਵਰਤਣ ਲਈ ਯੂਜ਼ਰ ਨੂੰ ਸਿਸਟਮ ਉੱਤੇ ਪੰਜਾਬੀ ਇੰਪੁੱਟ
ਚਾਲੂ ਕਰਨਾ ਲਾਜ਼ਮੀ, ਜਿਸ ਦੀ ਜਾਣਕਾਰੀ ਮਾਈਕਰੋਸਾਫਟ ਨੇ
ਦਿੱਤੀ ਹੈ ਇੱਥੇ ਵਿੰਡੋਜ਼ 7 ਲਈ,
ਮਾਈਕਰੋਸਾਫਟ ਪੰਜਾਬੀ IME
ਗੂਗਲ ਸਰਚ : microsoft indic input toolਇਹ ਟੂਲ ਦੀ ਦਿੱਖ ਬਹੁਤੀ ਵਧੀਆ ਨਹੀਂ ਹੈ, (ਜਦੋਂ ਗੂਗਲ ਦੇ ਟੂਲ ਨਾਲ ਤੁਲਨਾ ਕੀਤੀਜਾਵੇ ਤਾਂ), ਪਰ ਵਰਤਣ ਲਈ ਸੌਖਾ ਹੈ, ਕਿਉਂਕਿ ਲਿਖਣ ਦਾ ਢੰਗ ਤਾਂ ਟਰਾਂਸਲਿਟਰੇਸ਼ਨਹੀ ਹੈ, ਭਾਵੇਂ ਕਿ "ਗੁਰਮੁਖੀ" ਲਿਖਣ ਲਈ "gurmu." ਅੱਖਰ ਹੀ ਲਿਖਣੇ ਹਨ।
ਮਾਈਕਰੋਸਾਫਟ ਇੰਡੀਕ ਬਲੌਗ ਹੋਰ ਨਵੀਂ ਜਾਣਕਾਰੀ ਲਈ ਪੜ੍ਹੋ।
ਗੂਗਲ ਟਰਾਂਸਲਿਟਰੇਸ਼ਨ IME
ਗੂਗਲ ਦੇ ਟੂਲ ਦੀ ਝਲਕਗੂਗਲ ਟੂਲ ਨਾਲ ਤੁਸੀਂ ਆਪਣੀ ਪਸੰਦ ਦੇ ਫੋਂਟ ਵੀ ਚੁਣ ਸਕਦੇ ਹੋ ਤੇ ਇਸ ਦਾ ਇੰਟਰਫੇਸ ਵੀ ਬਹੁਤ
ਸੌਖਾ ਹੈ, ਨੰਬਰ ਗੁਰਮੁਖੀ ਚ ਵੇਖਣ ਤੋਂ ਇਲਾਵਾ ਇਹ ਤੁਹਾਨੂੰ ਚੁਣਨ ਲਈ ਅੱਖਰਾਂ ਦੀ ਲਿਸਟ ਉੱਤੇ
ਵੇਖਾਉਂਦਾ ਹੈ, ਜੋ ਬਹੁਤ ਸੌਖਾ ਬਣਾ ਦਿੰਦਾ ਹੈ ਲਿਖਣ ਨੂੰ।
ਦੋਵੇਂ ਟੂਲਾਂ ਵਿੱਚ ਡੂੰਘਾਈ ਨਾਲ ਅੰਤਰ ਜਾਣਨ ਇੱਥੇ ਪੜ੍ਹ ਸਕਦੇ ਹੋ।
ਸੋ ਹੁਣ ਜੇ ਤੁਸੀਂ ਪੰਜਾਬੀ ਨੂੰ ਵਿੰਡੋਜ਼ ਦੀ ਕਿਸੇ ਵੀ ਐਪਲੀਕੇਸ਼ਨ ਚ ਲਿਖਣਾ ਚਾਹੁੰਦੇ ਹੋ ਤਾਂ
ਇਹ ਕੰਮ ਤੁਹਾਡੇ ਲਈ ਬਹੁਤ ਹੀ ਸੌਖਾ ਹੋ ਗਿਆ ਹੈ, ਕੋਈ ਕੀਬੋਰਡ ਦੇ ਅੱਖਰ ਸਿੱਖਣ ਦੀ
ਲੋੜ ਨਹੀਂ, ਜਿਵੇਂ ਤੁਸੀਂ ਲਿਖਣਾ ਚਾਹੁੰਦੇ ਹੋ ਅੰਗਰੇਜ਼ੀ ਚ ਕਿਸੇ ਦਾ ਨਾਂ ਤਾਂ ਬੱਸ ਲਿਖੀ ਜਾਉ
ਉਂਝ ਹੀ ਤੇ ਉਹ ਲਗਭਗ ਉਸੇ ਤਰ੍ਹਾਂ ਪੰਜਾਬੀ ਚ ਲਿਖਿਆ ਜਾਂਦਾ ਰਹੇਗਾ।
ਪਰ ਫੇਰ ਵੀ ਪੰਜਾਬੀ ਲਿਖਣ ਤੋਂ ਲੋਕ ਹਮੇਸ਼ਾਂ ਕੰਨੀ ਕਤਰਾਉਂਦੇ ਰਹੇ ਹਨ, ਕਿਉਂਕਿ
ਇਸ ਨੂੰ ਲਿਖਣਾ ਅਤੇ ਕੀਬੋਰਡ ਨੂੰ ਸਮਝਣਾ ਹਮੇਸ਼ਾ ਟੇਢੀ ਖੀਰ ਹੀ ਰਿਹਾ।
ਸਮੇਂ ਨਾਲ ਮਾਈਕਰੋਸਾਫਟ ਤੇ ਹੋਰ ਕੰਪਨੀ ਨੇ ਇਹ ਕੰਮ ਨੂੰ ਸੌਖਾ ਬਣਾਉਣ
ਲਈ ਬਹੁਤ ਜਤਨ ਕੀਤੇ ਹਨ, ਜਿਸ ਦੇ ਤਹਿਤ ਹੁਣ ਦੋ ਢੰਗ ਦੱਸਣ ਯੋਗ ਹਨ,
ਇੱਕ ਮਾਈਕਰੋਸਾਫਟ ਵਲੋਂ ਤੇ ਦੂਜਾ ਗੂਗਲ ਵਲੋਂ ਹੈ, ਦੋਵੇਂ ਦੇ ਆਪਣੇ ਆਪਣੇ
ਫਾਇਦੇ ਤੇ ਨੁਕਸਾਨ ਹਨ, ਇਹ ਵਰਤਣ ਵਾਲੇ ਉੱਤੇ ਨਿਰਭਰ ਕਰੇਗਾ ਕਿ ਉਹ
ਇਨ੍ਹਾਂ ਨੂੰ ਕਿਵੇਂ ਵੇਂਦਾ ਹੈ
ਦੋਵੇਂ ਟੂਲਾਂ ਨੂੰ ਵਰਤਣ ਲਈ ਯੂਜ਼ਰ ਨੂੰ ਸਿਸਟਮ ਉੱਤੇ ਪੰਜਾਬੀ ਇੰਪੁੱਟ
ਚਾਲੂ ਕਰਨਾ ਲਾਜ਼ਮੀ, ਜਿਸ ਦੀ ਜਾਣਕਾਰੀ ਮਾਈਕਰੋਸਾਫਟ ਨੇ
ਦਿੱਤੀ ਹੈ ਇੱਥੇ ਵਿੰਡੋਜ਼ 7 ਲਈ,
ਮਾਈਕਰੋਸਾਫਟ ਪੰਜਾਬੀ IME
ਗੂਗਲ ਸਰਚ : microsoft indic input toolਇਹ ਟੂਲ ਦੀ ਦਿੱਖ ਬਹੁਤੀ ਵਧੀਆ ਨਹੀਂ ਹੈ, (ਜਦੋਂ ਗੂਗਲ ਦੇ ਟੂਲ ਨਾਲ ਤੁਲਨਾ ਕੀਤੀਜਾਵੇ ਤਾਂ), ਪਰ ਵਰਤਣ ਲਈ ਸੌਖਾ ਹੈ, ਕਿਉਂਕਿ ਲਿਖਣ ਦਾ ਢੰਗ ਤਾਂ ਟਰਾਂਸਲਿਟਰੇਸ਼ਨਹੀ ਹੈ, ਭਾਵੇਂ ਕਿ "ਗੁਰਮੁਖੀ" ਲਿਖਣ ਲਈ "gurmu." ਅੱਖਰ ਹੀ ਲਿਖਣੇ ਹਨ।
ਮਾਈਕਰੋਸਾਫਟ ਇੰਡੀਕ ਬਲੌਗ ਹੋਰ ਨਵੀਂ ਜਾਣਕਾਰੀ ਲਈ ਪੜ੍ਹੋ।
ਗੂਗਲ ਟਰਾਂਸਲਿਟਰੇਸ਼ਨ IME
ਗੂਗਲ ਦੇ ਟੂਲ ਦੀ ਝਲਕਗੂਗਲ ਟੂਲ ਨਾਲ ਤੁਸੀਂ ਆਪਣੀ ਪਸੰਦ ਦੇ ਫੋਂਟ ਵੀ ਚੁਣ ਸਕਦੇ ਹੋ ਤੇ ਇਸ ਦਾ ਇੰਟਰਫੇਸ ਵੀ ਬਹੁਤਸੌਖਾ ਹੈ, ਨੰਬਰ ਗੁਰਮੁਖੀ ਚ ਵੇਖਣ ਤੋਂ ਇਲਾਵਾ ਇਹ ਤੁਹਾਨੂੰ ਚੁਣਨ ਲਈ ਅੱਖਰਾਂ ਦੀ ਲਿਸਟ ਉੱਤੇ
ਵੇਖਾਉਂਦਾ ਹੈ, ਜੋ ਬਹੁਤ ਸੌਖਾ ਬਣਾ ਦਿੰਦਾ ਹੈ ਲਿਖਣ ਨੂੰ।
ਦੋਵੇਂ ਟੂਲਾਂ ਵਿੱਚ ਡੂੰਘਾਈ ਨਾਲ ਅੰਤਰ ਜਾਣਨ ਇੱਥੇ ਪੜ੍ਹ ਸਕਦੇ ਹੋ।
ਸੋ ਹੁਣ ਜੇ ਤੁਸੀਂ ਪੰਜਾਬੀ ਨੂੰ ਵਿੰਡੋਜ਼ ਦੀ ਕਿਸੇ ਵੀ ਐਪਲੀਕੇਸ਼ਨ ਚ ਲਿਖਣਾ ਚਾਹੁੰਦੇ ਹੋ ਤਾਂ
ਇਹ ਕੰਮ ਤੁਹਾਡੇ ਲਈ ਬਹੁਤ ਹੀ ਸੌਖਾ ਹੋ ਗਿਆ ਹੈ, ਕੋਈ ਕੀਬੋਰਡ ਦੇ ਅੱਖਰ ਸਿੱਖਣ ਦੀ
ਲੋੜ ਨਹੀਂ, ਜਿਵੇਂ ਤੁਸੀਂ ਲਿਖਣਾ ਚਾਹੁੰਦੇ ਹੋ ਅੰਗਰੇਜ਼ੀ ਚ ਕਿਸੇ ਦਾ ਨਾਂ ਤਾਂ ਬੱਸ ਲਿਖੀ ਜਾਉ
ਉਂਝ ਹੀ ਤੇ ਉਹ ਲਗਭਗ ਉਸੇ ਤਰ੍ਹਾਂ ਪੰਜਾਬੀ ਚ ਲਿਖਿਆ ਜਾਂਦਾ ਰਹੇਗਾ।
Categories: Punjabi, ਪੰਜਾਬੀ ਤਕਨੀਕੀ
ਨੋਕੀਆ N900 ਮੋਬਾਇਲ - ਭਾਰਤੀ ਭਾਸ਼ਾਵਾਂ ਤੋਂ ਕੁਝ ਕੁ ਦੂਰ...
ਨੋਕੀਆ ਨੇ N900 (ਲੀਨਕਸ) ਫੋਨ ਨੂੰ ਭਾਰਤ 'ਚ ਲਿਆਉਣ ਦਾ ਐਲਾਨ
ਤਾਂ ਕਰ ਦਿੱਤਾ ਹੈ। ਭਾਵੇਂ ਕਿ ਇਹ ਫੋਨ ਸਾਲ ਭਰ ਤੋਂ ਅਮਰੀਕਾ 'ਚ ਉਪਲੱਬਧ
ਰਿਹਾ ਹੈ, ਪਰ ਭਾਰਤ 'ਚ ਲੇਟ ਆਉਣ ਦਾ ਰੁਝਾਨ ਆਈ-ਫੋਨ ਵਾਂਗ ਹੀ ਹੈ ਲੇਟ
ਲਤੀਫ਼ ਹੀ ਰਿਹਾ।
ਬਲੈਕ 'ਚ ਲੈ ਕੇ ਫੋਨ ਵਰਤਿਆ ਹੈ, ਪਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਹਾਂ ਕਿ
ਇਹ ਫੋਨ ਹੈ, ਜਿਸ ਵਿੱਚ qt (ਅੱਖਰਾਂ ਦੀ ਸ਼ਕਲ ਬਣਾਉਣ ਵਾਲਾ ਸਾਫਟਵੇਅਰ)
ਹੈ, ਅਤੇ ਭਾਰਤੀ ਭਾਸ਼ਾਵਾਂ ਲਈ ਸਭ ਤੋਂ ਵਧੀਆ ਗੱਲ ਹੈ। ਪਰ ਇਹ ਗੱਲ
ਕੋਈ ਨੋਕੀਆ ਦੇ ਖਾਨੇ ਪਾਵੇ ਤੇ ਉਹਨਾਂ ਦੇ ਖਾਨੇ ਪੈ ਜਾਵੇ।
ਇਸ ਤੋਂ ਵਧੀਆ ਮੌਕਾ ਨੋਕੀਆ ਲਈ ਕਦੇ ਨਹੀਂ ਹੋਣਾ ਹੈ, ਜਦੋਂ ਹਾਲੇ ਗੂਗਲ
ਦਾ ਓਪਰੇਟਿੰਗ ਸਿਸਟਮ ਭਾਰਤੀ ਭਾਸ਼ਾਵਾਂ ਲਈ ਸਹਿਯੋਗ ਨਹੀਂ, ਐਪਲ iPhone
ਵਲੋਂ ਭਾਰਤੀ ਸਹਿਯੋਗ ਹਾਲੇ ਦੂਰ ਦੀ ਮ੍ਰਿਗ-ਤ੍ਰਿਸ਼ਨਾ ਹੀ ਹੈ, ਵਿੰਡੋਜ਼ ਮੋਬਾਇਲ
ਹਾਲੇ ਭਾਰਤੀ ਭਾਸ਼ਾਵਾਂ ਲਈ ਦਾਆਵੇ ਨਹੀਂ ਕਰਦੇ, ਤਾਂ ਇਹ ਕਹਿਣਾ ਕਿ ਇਹ ਭਾਰਤੀ
ਭਾਸ਼ਾਵਾਂ ਲਈ ਸਹਿਯੋਗ ਸਭ ਤੋਂ ਵਧੀਆ ਦਿੰਦੇ ਹਨ, ਇਹਨਾਂ ਦੇ ਆਉਣ ਵਾਲੇ ਦਿਨਾਂ
ਲਈ ਚੰਗਾ ਹੋਵੇਗਾ, ਪਰ ਉਮੀਦ ਘੱਟ ਹੋਣ ਦੇ ਬਾਵਜੂਦ ਮੈਂ ਭਾਰਤੀ ਭਾਸ਼ਾਵਾਂ
ਲਈ ਫੋਂਟ ਹੋਣ ਦੀ ਉਮੀਦ ਤਾਂ ਕਰ ਸਕਦਾ ਹਾਂ, ਤਾਂ ਕਿ ਪੰਜਾਬੀ, ਹਿੰਦੀ ਅਤੇ
ਹੋਰ ਵੈੱਬ ਸਾਈਟ ਘੱਟੋ-ਘੱਟ ਪੜ੍ਹੀਆਂ ਤਾਂ ਜਾ ਸਕਣ।
ਜੇ ਕੋਈ ਨੋਕੀਆ 'ਚ ਸੁਣਦਾ ਹੈ, ਨੋਕੀਆ ਨੂੰ ਕਹਿੰਦਾ ਹੋਵੇ ਤਾਂ...

ਸਾਫਟਵੇਅਰ, ਮੋਬਾਇਲ ਪੰਜਾਬੀ ਲਈ ਤਿਆਰ ਕਦੋਂ ਮਿਲ ਸਕਣਗੇ?
ਗੂਗਲ ਕਰੋਮ - ਸਿਰਫ਼ 6 ਵੋਟਾਂ ਹੀ...
ਅੱਜ ਜਦੋਂ ਮੈਂ ੬ ਤਾਰੇ ਲੱਗੇ ਵੇਖੇ ਤਾਂ ਮੈਨੂੰ ਕੁਝ ਕੁ ਹੈਰਾਨੀ ਤਾਂ ਹੋਈ....
ਗੂਗਲ ਵੈੱਬ ਬਰਾਊਜ਼ਰ ਨੂੰ ਤਾਂ ਤੁਸੀਂ ਸਭ ਜਾਣਦੇ ਹੀ ਹੋ।
ਇਹ ਹਾਲ ਦੀ ਘੜੀ ਪੰਜਾਬੀ 'ਚ ਉਪਲੱਬਧ ਨਹੀਂ ਹੈ। ਇਸ ਵਾਸਤੇ
ਬੱਗ ਰਿਪੋਰਟ ਕੀਤਾ ਸੀ, ਪਰ ਮਹੀਨਾ ਬੀਤ ਜਾਣ ਉਪਰੰਤ ਵੀ
6 ਹੀ ਲੋਕਾਂ ਨੇ ਪੰਜਾਬੀ 'ਚ ਵਰਤਣ ਦੀ ਹਾਮੀ ਭਰੀ ਹੈ, ਗੂਗਲ ਦੀ ਟੀਮ ਤਾਂ ਸ਼ਾਇਦ
ਜਵਾਬ ਨਾ ਦੇਵੇ ਕਿਉਂਕਿ ਉਹ ਤਾਂ ਓਪਨ ਸੋਰਸ 'ਇਸਤੇਮਾਲ'
ਕਰਦੇ ਹਨ। ਪਰ ਜੇ ਪੰਜਾਬੀ 'ਚ ਮੰਗ ਹੋਵੇਗੀ ਤਾਂ ਬੇਸ਼ੱਕ ਉਹ
ਧਿਆਨ ਦੇਣਗੇ। ਪਿਛਲੇ ਮਹੀਨੇ ਪੰਜਾਬ 'ਚ ਗੂਗਲ ਦੀ ਟੀਮ
ਗੇੜਾ ਲਾ ਕੇ ਗਈ ਹੈ ਪੰਜਾਬੀ 'ਚ ਜੀਮੇਲ ਲਿਖਣ ਨੂੰ ਉਤਸ਼ਾਹਿਤ
ਕਰਨ, ਪਰ ਕੀ ਉਹ ਦੱਸਣਗੇ ਕਿ ਪੰਜਾਬੀ ਦੇ ਇੰਟਰਫੇਸ ਨੂੰ
ਉਹਨਾਂ ਕਦੇ ਅਨੁਵਾਦ ਕਰਨ ਬਾਰੇ ਸੋਚਿਆ ਹੈ? ਬੇਸ਼ੱਕ ਜਦੋਂ
ਤੱਕ ਮਾਰਕੀਟ ਦੀ ਡਿਮਾਂਡ ਨਹੀਂ ਹੈ ਤਾਂ ਸਪਲਾਈ ਨਹੀਂ ਹੋਵੇਗਾ।
ਜੇ ਤੁਸੀਂ ਕੋਈ ਵੀ ਮੋਬਾਇਲ, ਸਾਫਟਵੇਅਰ ਪੰਜਾਬੀ 'ਚ ਚਾਹੁੰਦੇ ਹੋ ਤਾਂ
ਇਹ ਕਦੇ ਨਾ ਭੁੱਲੋ ਕਿ ਪੰਜਾਬੀ ਉਸ ਕੰਪਿਊਟਰ/ਸਾਫਟਵੇਅਰ/ਮੋਬਾਇਲ
ਉੱਤੇ ਨਾ ਹੋਣ ਦਾ ਕਾਰਨ ਆਪਾਂ ਖੁਦ ਹਾਂ, ਜੇ ਕਦੇ ਆਪਾਂ ਖੁਦ ਪੁੱਛਿਆ
ਹੀ ਨਹੀਂ ਕਿ "ਕੀ ਪੰਜਾਬੀ ਸਪੋਰਟ (support) ਹੈ?" ਤਾਂ ਕੰਪਨੀ
ਨੂੰ ਕੀ ਲੋੜ ਪਈ ਹੈ ਪੈਸੇ ਖ਼ਰਾਬ ਕਰਨ ਦੀ ਤੁਹਾਡੀ ਮਾਂ-ਬੋਲੀ ਲਈ।
ਇਸਕਰਕੇ ਹਰ ਪੰਜਾਬੀ ਨੂੰ ਬੇਨਤੀ ਹੈ ਕਿ ਜਦੋਂ ਵੀ ਸਾਫਟਵੇਅਰ,ਮੋਬਾਇਲ
ਲਵੋ ਤਾਂ ਪਹਿਲਾਂ (ਤੇ ਬੱਸ ਇੱਕ ਵਾਰ) ਕੰਪਨੀ ਦੀ ਸਪੋਰਟ ਟੀਮ/ਕਸਟਮਰ
ਕੇਅਰ ਨੂੰ ਮੇਲ ਲਿਖ ਦਿਓ, ਫੋਨ ਕਰ ਕਰਕੇ ਕਹਿ ਦਿਓ ਕਿ ਪੰਜਾਬੀ ਲਈ
ਸਪੋਰਟ ਹੈ? ਜੇ ਨਹੀਂ ਤਾਂ ਕਦੋਂ ਤੱਕ ਦਿਓਗੇ? ਬੱਸ ਇਸ ਨਾਲ ਹੀ
ਫ਼ਰਕ ਆਉਣ ਵਾਲੇ ਸਮੇਂ 'ਚ ਦਿਸਣ ਲੱਗੇਗਾ। ਅਤੇ ਇਹ ਕੰਮ
ਆਪਾਂ ਨੂੰ ਖੁਦ ਹੀ ਕਰਨਾ ਪਵੇਗਾ।
ਪੰਜਾਬੀ ਸਪੋਰਟ ਦਾ ਅਰਥ ਹੁੰਦਾ ਹੈ:
ਪੰਜਾਬੀ ਯੂਨੀਕੋਡ ਫੋਂਟ ਹਨ? (ਪੰਜਾਬੀ ਵੇਖਣ ਲਈ)
ਪੰਜਾਬੀ ਠੀਕ ਤਰ੍ਹਾਂ ਵੇਖਾਈ ਦਿੰਦੀ ਹੈ? (ਵੈੱਬ ਸਾਈਟ ਪੜ੍ਹਨ ਲਈ)
ਕੀ ਤੁਸੀਂ ਪੰਜਾਬੀ 'ਚ ਲਿਖ ਸਕਦੇ ਹੋ? (ਮੈਸੈਜ਼,ਮੇਲ ਪੰਜਾਬੀ 'ਚ ਲਿਖਣ ਲਈ)
ਅਨੁਵਾਦ - ਕੀ ਇੰਟਰਫੇਸ ਪੰਜਾਬੀ 'ਚ ਹੈ? (ਇਹ ਸਭ ਤੋਂ ਆਖਰੀ ਗੱਲ ਹੈ)
ਇਹ ਗੱਲਾਂ ਇਟਲੀ ਤੋਂ ਕਮਲਜੀਤ ਸਿੰਘ ਵੀਰ ਨਾਲ ਵਿਚਾਰ-ਵਟਾਂਦਰਾ ਕਰਨ
ਤੋਂ ਬਾਅਦ ਸਾਹਮਣੇ ਆਈਆਂ, ਉਸ ਨੇ ਨੋਕੀਆ 5800 ਮੋਬਾਇਲ ਉੱਤੇ
ਪੰਜਾਬੀ ਦੇ ਫੋਂਟ ਸ਼ਾਮਲ ਕਰ ਲਏ ਹਨ, ਪਰ ਨੋਕੀਆ ਹਾਲੇ ਪੰਜਾਬੀ ਲਈ
ਸਪੋਰਟ ਹੀ ਨਹੀਂ ਦਿੰਦਾ ਤਾਂ ਤੁਸੀਂ ਪੰਜਾਬੀ ਦੀ ਵੈੱਬਸਾਈਟ ਠੀਕ ਤਰ੍ਹਾਂ ਖੋਲ੍ਹ
ਕੇ ਪੜ੍ਹ ਨਹੀਂ ਸਕਦੇ।
ਖ਼ੈਰ ਇਹ ਤਾਂ ਸਮੇਂ ਨੂੰ ਵਿਚਾਰਨ ਦੀ ਗੱਲ ਹੈ ਕਿ ਆਪਾਂ ਪੰਜਾਬੀ ਨੂੰ ਕਿੰਨੀ
ਛੇਤੀ ਆਪਣੇ ਮੋਬਾਇਲਾਂ/ਕੰਪਿਊਟਰਾਂ ਆਦਿ 'ਚ ਵੇਖਣਾ ਚਾਹੁੰਦੇ ਹਾਂ,
ਕੰਪਿਊਟਰਾਂ ਨੂੰ ਵੇਖ ਕੇ ਤਾਂ ਠੀਕ ਹੋਣ ਦੀ ਆਸ ਬੱਝਦੀ ਹੈ, ਪਰ ਮੋਬਾਇਲਾਂ ਦਾ
ਉਹ ਹਾਲ ਕਿ ਲੱਗਦਾ ਹੈ ਕਦੇ ਵੀ ਨਹੀਂ!
ਪੰਜਾਬੀ ਓਪਨ ਸੋਰਸ ਟੀਮ