ਫਾਇਰਫਾਕਸ ੩.੫ ਬੀਟਾ ੪ ਰੀਲਿਜ਼


aalam
Joined: May 2008
 
 

ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਫਾਇਰਫਾਕਸ ੩.੫ ਦਾ ਆਖਰੀ ਬੀਟਾ ਵਰਜਨ ਰੀਲਿਜ਼ ਹੋ ਗਿਆ
ਹੈ ਅਤੇ ਇਸ ਵਿੱਚ ਪੰਜਾਬੀ ਵੀ ਉਪਲੱਬਧ ਹੈ।

ਰੀਲਿਜ਼ ਨੋਟਿਸ: http://www.mozilla.com/en-US/firefox/3.5b4/releasenotes/
ਪਹਿਲਾਂ ਜਾਣੇ ਬੱਗ: http://www.mozilla.com/en-US/firefox/3.5b4/releasenotes/#issues

ਤੁਹਾਡੇ ਹੇਠ ਦਿੱਤੇ ਸਰੋਤਾਂ ਤੋਂ ਆਪਣੀ ਲੋੜ ਮੁਤਾਬਕ ਇਸ ਨੂੰ ਡਾਊਨਲੋਡ ਕਰ ਸਕਦੇ ਹੋ:

Windows Download:
http://download.mozilla.org/?product=firefox-3.5b4&os=win&lang=pa-IN

Mac Download:
http://download.mozilla.org/?product=firefox-3.5b4&os=osx&lang=pa-IN

Linux Download:
http://download.mozilla.org/?product=firefox-3.5b4&os=linux&lang=pa-IN

ਜੇ ਤੁਸੀਂ ਅੰਗਰੇਜ਼ੀ ਦਾ ਵਰਜਨ ਵਰਤਣਾ ਚਾਹੁੰਦੇ ਹੋ ਤਾਂ ਡਾਊਨਲੋਡ ਉਪਲੱਬਧ ਹਨ:

http://www.mozilla.com/en-US/firefox/all-beta.html
(ਇਹ ਆਟੋਮੈਟਿਕ ਹੀ ਤੁਹਾਡੀ ਭਾਸ਼ਾ ਅਤੇ ਓਪਰੇਟਿੰਗ ਸਿਸਟਮ ਮੁਤਾਬਕ ਸਹੀਂ ਵਰਜਨ ਦੀ
ਚੋਣ ਕਰ ਲਵੇਗਾ।)

ਇੱਕ ਵਾਰ ਆਪਣੇ ਓਪਰੇਟਿੰਗ ਸਿਸਟਮ ਉੱਤੇ ਡਾਊਨਲੋਡ ਕਰਕੇ ਚਲਾ ਕੇ ਵੇਖੋ ਅਤੇ ਸਾਨੂੰ ਆਪਣੇ ਸੁਝਾਅ,
ਕੋਈ ਗਲਤੀ ਜਾਂ ਸਮੱਸਿਆ ਹੋਵੇ ਤਾਂ ਭੇਜਣ ਦੀ ਖੇਚਲ ਕਰਨੀ। ਇਸ ਵਾਰ ਇਸ ਦੀ ਖਾਸ ਗੱਲ ਹੈ ਕਿ
ਇਹ ਲਗਭਗ ਰੀਲਿਜ਼ ਹੋਣ ਤੋਂ ਪਹਿਲਾਂ ਦਾ ਆਖਰੀ ਟੈਸਟ ਰੀਲਿਜ਼ ਹੋ ਸਕਦਾ ਹੈ ਅਤੇ ਤੁਹਾਡੇ ਵਲੋਂ ਦਿੱਤੇ
ਸੁਝਾਅ ਨਾਲ ਅਸੀਂ ਇਸ ਨੂੰ ਹੋਰ ਵੀ ਸੁਧਾਰ ਸਕਦੇ ਹਾਂ। ਸੋ ਕਿਰਪਾ ਕਰਕੇ ਸਾਨੂੰ ਇਸ ਬਾਰੇ
ਦੱਸਣਾ ਕੀ ਕਿੱਦਾਂ ਹੈ।
ਇਸ ਤੋਂ ਇਲਾਵਾ, ਜਿੰਨੇ ਵੀ ਆਪਣੇ ਦੋਸਤਾਂ ਮਿੱਤਰਾਂ ਨੂੰ ਵਤਰਣ ਲਈ ਸੁਝਾਅ ਦੇ ਸਕਦੇ ਹੋ, ਦੱਸਣਾ।

ਓਪਨ ਸੋਰਸ ਅਤੇ ਕਮਿਊਨਟੀ ਵਿੱਚ ਇਸ ਦਾ ਪਰਚਾਰ ਕਰਨ ਲਈ ਤੁਹਾਡਾ ਧੰਨਵਾਦ

ਤੁਹਾਡਾ ਆਪਣਾ ਵੀਰ
ਆਲਮ