Firefox 3.5 Punjabi - Available


aalam
Joined: May 2008
 
 

ਸਤਿ ਸ੍ਰੀ ਅਕਾਲ ਦੋਸਤੋ,
ਸ਼ਾਇਦ ਪਹਿਲੀ ਮੇਲ ਕੁਝ ਕਾਹਲੀ 'ਚ ਲਿਖੀ ਗਈ ਸੀ, ਫਾਇਰਫਾਕਸ 3.5
ਇੱਕ ਵੱਡਾ (ਮੇਜਰ) ਰੀਲਿਜ਼ ਹੈ (ਫਾਇਰਫਾਕਸ ਇੱਕ ਵੈੱਬ ਬਰਾਊਜ਼ਰ ਹੈ, ਜੋ ਕਿ
ਮੁਫ਼ਤ/ਮੁਕਤ ਹੈ)। ਇਸ ਵਿੱਚ ਭੂਗੋਲਿਕ ਟਿਕਾਣੇ ਦੀ ਜਾਣਕਾਰੀ
ਨਾਲ ਬਰਾਊਜ਼ਿੰਗ ਕਰਨਾ ਕਾਫ਼ੀ ਵੱਡਾ ਬਦਲਾਅ, ਜਿਸ ਦੇ ਨਾਲ ਨਾਲ ਪ੍ਰਾਈਵੇਟ
ਬਰਾਊਜ਼ਿੰਗ ਅਤੇ ਸਪੀਡ ਵਿੱਚ ਕੀਤੇ ਸੁਧਾਰ ਸ਼ਾਮਲ ਹਨ:
ਪੰਜਾਬੀ ਵਿੱਚ ਸ਼ਬਦਾਂ ਦਾ ਆਧੁਨਿਕੀ ਕਰਨਾ ਸਭ ਤੋਂ ਵੱਡਾ ਬਦਲਾਅ ਰਿਹਾ ਇਸ ਤੋਂ
ਇਲਾਵਾ ਕੀਤੇ ਕੁਝ ਹੋਰ ਪੰਜਾਬੀ ਸੁਧਾਰ ਹਨ:
*) Save As... ਨੂੰ '...ਇੰਝ ਸੰਭਾਲੋ'/'...ਵਾਂਗ ਸੰਭਾਲੋ' ਲਿਖਣਾ
*) ਅਨੁਵਾਦ ੯੦% ਤੱਕ ਮੁਕੰਮਲ ਹੈ

ਪੰਜਾਬੀ ਲਈ ਵੱਖ ਵੱਖ ਪਲੇਟਫਾਰਮ ਲਈ ਡਾਊਨਲੋਡ ਹੇਠ ਦਿੱਤੇ ਹਨ:

ਵਿੰਡੋਜ਼ (Windows):
http://download.mozilla.org/?product=firefox-3.5&os=win&lang=pa-IN

ਲੀਨਕਸ (Linux):
http://download.mozilla.org/?product=firefox-3.5&os=linux&lang=pa-IN

ਮੈਕ (Mac):
http://download.mozilla.org/?product=firefox-3.5&os=osx&lang=pa-IN

ਤੁਹਾਡਾ ਸਹਿਯੋਗ:
ਬੇਸ਼ੱਕ ਇਹ ਪਰੋਜੈਕਟ ਅਸੀਂ ਭਾਸ਼ਾ ਲਈ ਕਰਦੇ ਹਾਂ ਅਤੇ ਸਾਨੂੰ ਤੁਹਾਡੇ ਸਹਿਯੋਗ ਦੀ
ਬੇਅੰਤ ਲੋੜ ਰਹਿੰਦੀ ਹੈ, ਤੁਹਾਡੇ ਇੰਝ ਸਾਡਾ ਸਹਿਯੋਗ ਕਰ ਸਕਦੇ ਹੋ:
*) ਡਾਊਨਲੋਡ: ਇੱਕ ਵਾਰ ਆਪਣੇ ਓਪਰੇਟਿੰਗ ਸਿਸਟਮ ਲਈ ਡਾਊਨਲੋਡ ਕਰੋ, ਇੰਸਟਾਲ ਕਰੋ, ਵਰਤੋਂ, ਸੁਝਾਅ ਦਿਓ
*) ਪਰਚਾਰ: ਆਪਣੇ ਦੋਸਤਾਂ ਮਿੱਤਰਾਂ ਵਿੱਚ ਫਾਇਰਫਾਕਸ ਬਾਰੇ ਜਾਣਕਾਰੀ ਦਿਓ, ਡਾਊਨਲੋਡ ਕਰਨ ਬਾਰੇ ਦੱਸੋ, ਅਤੇ ਇਸਤੇਮਾਲ
ਕਰਨ ਬਾਰੇ ਦੱਸੋ, ਹਾਂ ਪੰਜਾਬੀ ਵਿੱਚ ਡਾਊਨਲੋਡ ਕਰਨ ਲਈ ਕਹਿਣਾ ਨਾ ਭੁੱਲਣਾ!

ਆਉਣ ਵਾਲੇ ਦਿਨਾਂ 'ਚ:
*) ਸਭ ਤੋਂ ਵੱਡਾ ਬਦਲਾਅ ਫਾਇਰਫਾਕਸ ਵਿੱਚ ਵੇਖਣ ਨੂੰ ਮਿਲੇਗਾ:
pa-IN -> pa
ਪੰਜਾਬੀ (ਭਾਰਤ) ਤੋਂ ਪੰਜਾਬੀ
ਇਹ ਬੜੇ ਚਿਰਾਂ ਤੋਂ ਲਟਕਦੀ ਮੰਗ ਸੀ, ਜੋ ਕਿ ਇਸ ਹਫ਼ਤੇ ਵਿੱਚ ਕਾਰਵਾਈ ਅਧੀਨ ਹੋਵੇਗੀ ਅਤੇ ਆਉਣ ਵਾਲਾ ਰੀਲਿਜ਼
ਵੀ ਫਾਇਰਫਾਕਸ ਪੰਜਾਬੀ ਦਾ ਹੋਵੇਗਾ, ਤਾਂ ਪੰਜਾਬੀ ਨੂੰ ਖੇਤਰਾਂ 'ਚ ਵੰਡਿਆ ਨਾ ਜਾਵੇ।
*) ਥੰਡਰਬਰਡ (ਈਮੇਲ ਕਲਾਇਟ) ਛੇਤੀ ਵਰਜਨ ੩.੦ ਲਈ ਰੀਲਿਜ਼ ਹੋਣ ਵਾਲਾ ਹੈ, ਇਸ ਵਾਸਤੇ ਅਨੁਵਾਦ ਦਾ ਕੰਮ
ਵਿੱਢਿਆ ਜਾ ਰਿਹਾ ਹੈ
*) ਵੈੱਬ ਸਾਈਟ ਦੇ ਅਨੁਵਾਦ ਦਾ ਕੰਮ ਵੀ ਚੱਲ ਰਿਹਾ ਹੈ, ਵੈੱਬ ਪੇਜਾਂ ਵਿੱਚ ਲਗਾਤਾਰ ਸੁਧਾਰ ਜਾ ਰਹੇਗਾ ਪੰਜਾਬੀ ਲਈ
*) ਕੈਲੰਡਰ ਐਪਲੀਕੇਸ਼ਨ ਵੀ ਪੰਜਾਬੀ ਵਿੱਚ ਛੇਤੀ ਹੀ ਉਪਲੱਬਧ ਹੋਵੇਗੀ।

ਇਹ ਸਭ ਐਪਲੀਕੇਸ਼ਨ ਸਭ ਪਲੇਟਫਾਰਮ ਲਈ ਉਪਲੱਬਧ ਹੋਣਗੀਆਂ।

ਮੋਜ਼ੀਲਾ ਪਰੋਜੈਕਟ ਬਾਰੇ ਪੰਜਾਬੀ ਅੱਪਡੇਟ ਇਹੀ ਹਨ ਅੱਜ ਤੱਕ,
ਹੋਰ ਬਾਕੀ ਸੁਝਾਅ, ਬਦਲਾਅ ਅਤੇ ਗਲਤੀਆਂ ਲਈ ਜਾਣਕਾਰੀ ਦੇਣਾ

ਧੰਨਵਾਦ ਸਹਿਤ
ਆਲਮ