ਪਰੋਜੈੱਕਟ ਦੀ ਨਵੀਂ ਵੈੱਬ ਸਾਈਟ [New Website for Satluj Project]

user warning: Unknown column 'namespace' in 'order clause' query: SELECT * FROM context ORDER BY namespace ASC, attribute ASC, value ASC in /var/www/drupal/6/sites/all/modules/context/context.module on line 353.

aalam
Joined: May 2008
 
 

ਦੋਸਤੋ,

ਪੰਜਾਬੀ ਪਰੋਜੈੱਕਟ ਲਈ ਕੰਮ ਕਰਦਿਆਂ ਹੋਇਆਂ ਸਾਈਟ ਅੱਪਡੇਟ ਕਰਨੀ ਲਾਜ਼ਮੀ ਸੀ
ਅਤੇ ਬੜੇ ਚਿਰਾਂ ਤੋਂ ਇੱਕ ਸਾਈਟ ਦੀ ਉਡੀਕ ਸੀ, ਇਹ ਕੰਮ ਗੁਰਪਰਤਾਪ ਜੀ
ਦੇ ਜ਼ਿੰਮੇ ਲਾਇਆ ਹੋਇਆ ਸੀ,ਬੱਸ ਹੁਣ ਇਹ ਉਪਲੱਬਧ ਹੋ ਹੀ ਗਈ ਹੈ,
ਮੈਨੂੰ ਬੜੀ ਖੁਸ਼ੀ ਹੈ ਕਿ ਸਤਲੁਜ ਸਾਈਟ ਹੇਠ ਦਿੱਤੇ ਐਡਰੈੱਸ ਉੱਤੇ ਉਪਲੱਬਧ ਹੈ:

http://www.satluj.com/

ਇਸ ਵਿੱਚ ਖਾਸ ਤੌਰ ਉੱਤੇ ਅਸੀਂ ਸ਼ਾਮਲ ਕੀਤਾ ਹੈ:
ੳ) ਤਕਨੀਕੀ ਮੱਦਦ
ਅ) ਸਵਾਲ ਜਵਾਬ
ੲ) ਫੋਰਮ (ਜਿਸ ਵਿੱਚ ਵੱਖ ਵੱਖ ਭਾਗ ਤਕਨੀਕੀ, ਟਰਾਂਸਲੇਸ਼ਨ ਆਦਿ ਹਨ)

ਸਤਲੁਜ ਪਰੋਜੈੱਕਟ ਬਾਰੇ:
ਇਹ ਪਰੋਜੈੱਕਟ ਤਕਨੀਕੀ ਵਿਕਾਸ ਪਰੋਜੈੱਕਟ ਅਤੇ ਪਨਲੀਕਨਸ ਪਰੋਜੈੱਕਟ ਦਾ ਸਾਂਝਾ ਜਤਨ ਹੈ,
ਇਸ ਵਿੱਚ ਪੰਜਾਬੀ ਅਨੁਵਾਦ ਦਾ ਕੰਮ ਹੈ, ਫੋਂਟ ਵਿਕਾਸ (ਡਿਵੈਲਪਮੈਂਟ), ਵੈੱਬ ਸਾਈਟਾਂ
ਪੰਜਾਬੀ 'ਚ ਬਣਾਉਣ ਬਾਰੇ ਜਾਣਕਾਰੀ, ਐਪਲੀਕੇਸ਼ਨ ਪੰਜਾਬੀ 'ਚ ਚਲਾਉਣ,
ਓਪਰੇਟਿੰਗ ਸਿਸਟਮ ਪੰਜਾਬੀ ਵਿੱਚ ਚਲਾਉਣ, ਕੀਬੋਰਡ ਲੇਆਉਟ ਬਾਰੇ
ਜਾਣਕਾਰੀ ਰੱਖਣ ਦਾ ਜਤਨ ਕੀਤਾ ਜਾਵੇਗਾ।

ਹੇਠਾਂ ਲਿਸਟ ਵਿੱਚ ਕੁਝ ਸਾਂਝੇ ਜਤਨ ਅਤੇ ਮਕਸਦ ਹਨ:

ੳ) ਪੰਜਾਬੀ ਕੰਪਿਊਟਰ ਲਈ ਸਾਂਝਾ ਪਲੇਟਫਾਰਮ ਸਭ ਲਈ, ਸਭ ਵਲੋਂ ਇੱਕ ਸਾਂਝਾ ਹੰਭਲਾ
ਅ) ਪੰਜਾਬੀ ਹਰੇਕ ਪਲੇਟਫਾਰਮ ਉੱਤੇ ਠੀਕ ਤਰ੍ਹਾਂ ਚੱਲਦੀ ਹੋਵੇ (ਰੈਡਰਿੰਗ) (ਵਿੰਡੋਜ਼, ਲੀਨਕਸ,
ਮੈਕ ਅਤੇ ਹੋਰ ਵੀ)
ੲ) ਪੰਜਾਬੀ ਇੰਪੁੱਟ ਅਤੇ ਕੀਬੋਰਡ ਲੇਆਉਟ
ਸ) ਪੰਜਾਬੀ ਵਰਤਣ ਲਈ ਲੋਕਾਂ ਦੀ ਮੱਦਦ (ਰੈਡਰਿੰਗ, ਇੰਪੁੱਟ, ਪਰਿੰਟ)
ਹ) ਪੰਜਾਬੀ ਫੋਂਟ ਵਿਕਾਸ
ਕ) ਪੰਜਾਬੀ ਹਰੇਕ ਪਲੇਟਫਾਰਮ ਉੱਤੇ ਉਪਲੱਬਧ ਹੋਵੇ (ਯੂਨੀਕੋਡ ਦੀ ਮੱਦਦ ਨਾਲ)
ਖ) ਪੰਜਾਬੀ ਐਪਲੀਕੇਸ਼ਨਾਂ ਲਈ ਵੱਖ ਵੱਖ ਪਲੇਟਫਾਰਮਾਂ ਉੱਤੇ ਟੈਸਟ ਰਿਪੋਰਟ
ਗ) ਪੰਜਾਬੀ ਕੰਪਿਊਟਰ ਵਿਕਾਸ ਦੀਆਂ ਨਵੀਆਂ ਜਾਣਕਾਰੀਆਂ ਸਾਂਝੀਆਂ

ਮੱਦਦ:
ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ, ਜੋ ਵੀ ਤੁਸੀਂ ਠੀਕ ਸਮਝੋ, ਉਹ ਮੱਦਦ ਕਰੋ, ਭਾਵੇਂ ਉਹ
ਫੋਰਮ ਵਿੱਚ ਹੋਵੇ ਜਾਂ ਸਵਾਲ-ਜਵਾਬ ਵਿੱਚ, ਜੋ ਸਵਾਲ ਵੀ ਤੁਸੀਂ ਪੁੱਛਦੇ ਹੋ, ਜਾਂ ਜਵਾਬ ਜਾਣਦੇ
ਹੋ,ਸਾਡੇ ਨਾਲ ਸਾਂਝੇ ਕਰੋ।

ਧੰਨਵਾਦ:
ਇਸ ਵੈੱਬ-ਸਾਈਟ ਲਈ ਸਭ ਮੇਹਨਤ ਕਰਨ ਵਾਲਾ ਇੱਕ ਹੀ ਨੌਜਵਾਨ ਹੈ, ਗੁਰਪਰਤਾਪ ਸਿੰਘ
ਜੀ, ਮੈਂ ਉਸ ਦੇ ਜਤਨਾਂ ਲਈ ਧੰਨਵਾਦ ਕਰਦਾ ਹਾਂ ਅਤੇ ਉਨ੍ਹਾਂ ਦੀ ਕੀਤੀ ਮੇਹਨਤ ਦੀ ਸ਼ਲਾਘਾ
ਕਰਦਾ ਵਾਂ।

ਅੰਤ ਵਿੱਚ ਇਹ ਆਪਣੇ ਪਰੋਜੈੱਕਟ ਲਈ ਇੱਕ ਅਹਿਮ ਪਹਿਲ ਹੈ ਅਤੇ
ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਇਸ ਨੂੰ ਵਰਤੋਂ, ਮੈਂਬਰ ਬਣੋ
ਅਤੇ ਸੁਝਾਅ ਤੇ ਵਿਚਾਰ ਸਾਡੇ ਨਾਲ ਸਾਂਝੇ ਕਰੋ।

ਜਵਾਬ ਦੀ ਉਡੀਕ 'ਚ
ਤੁਹਾਡਾ ਆਪਣਾ
ਅਮਨ

GursharnSinghKhalsa
Joined: July 2008
 

Lets keep it alive

Kudos to the team for re-launching this collaboration platform. Lets keep it alive forever by posting stuff and making others aware of it.

Regards
Gursharn

rgx singh
Joined: May 2008
 

ਸ਼ੁਰੁਆਤ ਹੋ ਗਈ ਹੈ।

ਦੋਸਤੋ ਇਹ ਇਕ ਸ਼ੁਰੁਆਤ ਹੋ ਗਈ ਹੈ। ਬੜੀ ਖੁਸ਼ੀ ਹੈ ਕਿ ਸਾਰੇ ਪੰਜਾਬੀਆ ਨੂੰ ਇਕ platform ਮਿਲ ਗਆ ਹੈ ਇਕ ਜੂਟ ਕਮ ਕਰਨ ਦਾ। now the only thing is to let the remote punjabi user know about the site. please do some add. and advice your friends to use this site.

Gurpartap Singh
Joined: May 2008
 
 

ਬੜੀ ਖੁਸ਼ੀ ਹੈ :-)

ਬੜੀ ਖੁਸ਼ੀ ਹੈ ਭਾਈ। ਸ਼ੁਕਰ ਹੈ ਰੱਬ ਦਾ ਕੰਮ ਸਿਰੇ ਚੜ੍ਹਦਾ ਦਿਸਦਾ ਹੈ। ਨਾਲ਼ੇ ਹੁਣ ਇੱਕ ਐਗ੍ਰੀਗੇਟਰ/ਪਲੈਨੇਟ ਵੀ ਚਾਲੂ ਹੈ http://satluj.com/pa/planet ਜਿੱਥੇ ਸਾਰੇ ਪੰਜਾਬੀ ਬਲੋਗ, ਆਦਿ. ਦਾ ਇਕੱਠਾ ਨਿਚੋੜ ਹੈ।

ਜੇ ਕੋਈ ਪੰਜਾਬੀ ਵਿਚ ਬਲੋਗ ਲਿਖਦਾ ਹੋਵੇ ਤਾਂ ਤੁਸੀਂ ਫੋਰਮ ਵਿਚ ਇਸ ਬਾਰੇ ਪੋਸਟ ਕਰ ਸਕਦੇ ਹੋ ਤਾਂ ਕਿ ਤੁਹਾਡਾ ਬਲਾਗ ਵੀ ਪਲੈਨੇਟ ਵਿਚ ਸ਼ਮਿਲ ਕਿਤਾ ਹਾ ਸਕੇ! ਇਹ ਇਕ ਬਿਨਤੀ ਹੀ ਸਮਝੋ।

ਇਕ ਹੋਰ ਬੇਨਤੀ ਮਨਜੂਰ ਕਰਨਾ ਕਿ ਅਗ੍ਹਾਂ ਤੋਂ ਗੱਲ ਬਾਤ ਸਾਰੀ ਫੋਰਮ ਤੇ ਹੀ ਚੱਲੇਗੀ। ਇਸ ਪਿਛੇ ਮੁਖ ਕਾਰਣ ਇਹੀ ਹੈ ਕਿ ਸਾਡੀਆਂ ਗੱਲਾਂ ਦਾ ਜੋ ਵੀ ਸਿੱਟਾ ਨਿਕਲ਼ਦਾ ਹੈ, ਉਹ ਹਰ ਇਕ ਜਗਿਆਸੂ ਨਾਲ਼ ਸਾਂਝਾ ਹੋ ਸਕੇ।

ਨਾਲ਼ੇ ਇਕ ਗੱਲ ਹੋਰ, ਆਪਣੀ ਵੈਬਸਾਈਟ ਪੰਜਾਬੀ ਇੰਟਸਫੇਸ ਵਿੱਚ ਵੀ ਉਪਲਭਦ ਹੈ! ਬਸ http://satluj.com/pa 'ਤੇ ਜਾਣ ਦੀ ਦੇਰੀ ਹੈ, ਫਿਰ ਸਾਰੀ ਸਾਈਟ ਪਂਜਾਬੀ ਵਿਚ ਹੀ ਮਾਣੋਗੇ। ਪਰ ਧਿਆਨ ਰੱਖਣਾ, ਅਜੇ ਬਹੁਤੀ ਸ਼ਬਦਾਵਲੀ ਦਾ ਅਨੁਵਾਦ ਨਹੀਂ ਹੋ ਸਕਿਆ ਹੈ, ਪਰ ਕੰਮ ਲਗਾਤਾਰ ਜਾਰੀ ਹੈ।

ਹੁਣ ਸਾਈਟ 'ਤੇ ਆਪਣਾ ਖਾਤਾ ਖੋਲ ਲਵੋ http://satluj.com/pa/user/register ਅਤੇ ਉਥੇ ਇਕੱਠ ਬੰਨ੍ਹ ਲਵੋ Smile

ਮੈਂ ਇਹ ਖਿਆਲ ਮੇਲ ਲਿਸਟ ਅਤੇ ਫੋਰਮ ਦੋਵਾਂ ਧਾਹਾਂ ਤੇ ਲਿਖ ਰਿਹਾ ਹਾਂ। ਹੁਣ ਫੋਰਮ ਤੇ ਹੀ ਮਿਲ਼ਾਂਗੇ ਵਈ!

Gurpartap Singh [ http://drupal.org/user/41470 ]