ਟਿੱਪਣੀ ਦਾ ਜਵਾਬ

user warning: Unknown column 'namespace' in 'order clause' query: SELECT * FROM context ORDER BY namespace ASC, attribute ASC, value ASC in /var/www/drupal/6/sites/all/modules/context/context.module on line 353.

aalam
Joined: ਮਈ 2008
 
 

ਪੰਜਾਬੀ ਵੈੱਬ ਸਾਈਟਾਂ ਉੱਤੇ ਗ਼ੈਰ-ਯੂਨੀਕੋਡ ਫੋਂਟ

ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਬਹੁਤ ਸਾਰੀਆਂ ਵੈੱਬ ਸਾਈਟਾਂ ਪੁਰਾਣੇ
ਢੰਗ ਨਾਲ ਵੈੱਬ ਸਾਈਟਾਂ ਉੱਤੇ ਫੋਂਟ ਦਿੰਦੀਆਂ ਹਨ ਅਤੇ ਵੈੱਬ-ਸਾਈਟਾਂ
ਗ਼ੈਰ-ਯੂਨੀਕੋਡ ਇੰਕੋਡਿੰਗ ਵਿੱਚ ਉਪਲੱਬਧ ਕਰਵਾਉਦੀਆਂ ਹਨ, ਭਾਵੇਂ
ਕਿ ਬਹੁਤੀਆਂ ਸਾਈਟਾਂ ਕਿਸੇ ਸਮੇਂ ਬਿਲਕੁਲ ਨਵੀਂ ਤਕਨਾਲੋਜੀ ਨਾਲ
ਲੈੱਸ ਹੋ ਕੇ ਰੀਲਿਜ਼ ਹੋਈਆਂ ਸਨ, ਪਰ ਸਮੇਂ ਨਾਲ ਇਹ ਪੁਰਾਣੀ ਪੈ
ਗਈ ਹੈ ਅਤੇ ਹੁਣ ਯੂਨੀਕੋਡ ਨੂੰ ਇੱਕ ਮਿਆਰ (ਸਟੈਂਡਰਡ) ਮੰਨੇ
ਜਾਣ ਕਰਕੇ ਉਹ ਆਪਣੀ ਹੋਂਦ ਅਤੇ ਮਕਸਦ ਤੋਂ ਦੂਰ ਹੁੰਦੀਆਂ ਜਾਪਦੀਆਂ ਹਨ!

ਬਹੁਤ ਸਾਰੀਆਂ ਵੈੱਬ ਸਾਈਟਾਂ ਨੇ ਸਮੇਂ ਨਾਲ ਚੱਲਣ ਲਈ ਹੰਭਲਾ ਮਾਰਿਆ
(ਜਿਸ ਵਿੱਚ ਲਿਖਾਰੀ, ਬੱਧਨੀ, ਆਦਿ ਪਰਮੁੱਖ ਹਨ) ਅਤੇ ਆਪਣਾ
ਨਾਂ ਯੂਨੀਕੋਡ ਨੂੰ ਅਪਨਾਉਣ ਵਾਲੀਆਂ ਮੋਢੀ ਪੰਜਾਬੀ ਸਾਈਟਾਂ ਵਿੱਚ ਰੱਖਿਆ,
ਪਰ ਹਾਲੇ ਵੀ ਬਹੁਤ ਸਾਰੀਆਂ ਅਜਿਹੀਆਂ ਨਹੀਂ ਹਨ, ਜਿਸ ਵਿੱਚ
ਅਜੀਤ ਅਖ਼ਬਾਰ ਦੀ ਸਾਈਟ ਹੈ, ਜੋ ਕਿ ਇੱਕ ਵੈੱਬ ਸਾਈਟ ਤੋਂ ਇਲਾਵਾ
ਇੱਕ ਅਖ਼ਬਾਰ ਵੀ ਹੈ, ਜਿਸ ਦੀ ਇੰਟਰਨੈੱਟ ਉੱਤੇ ਭਾਰੀ ਲੋੜ ਮਹਿਸੂਸ ਕੀਤੀ
ਜਾ ਰਹੀ ਹੈ।
ਭਾਵੇਂ ਕਿ ਇਹਨਾਂ ਗ਼ੈਰ-ਯੂਨੀਕੋਡ ਸਾਈਟਾਂ ਦੇ ਸਿਸਟਮ-ਐਡਮਿਨ
ਜਾਂ ਪਰਬੰਧਕਾਂ ਵਲੋਂ ਵੱਖ ਵੱਖ ਦਾਅਵੇ ਕੀਤੇ ਗਏ ਹਨ ਅਤੇ ਫੋਂਟ
ਇੰਸਟਾਲ ਕਰਨ ਨੂੰ ਇੱਕ ਵਾਰ ਦੀ ਸਮੱਸਿਆ (ਪੰਗਾ) ਦੱਸਿਆ ਗਿਆ,

ਇਸ ਵਾਸਤੇ ਮੈਂ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਨਵੀਂ ਦੁਨਿਆਂ ਨਾਲ ਚੱਲਣ ਲਈ
ਸੁਝਾਅ ਅਤੇ ਵਿਚਾਰ ਦਿੱਤੇ ਜਾਣ, (ਜਿਸ ਬਾਰੇ ਪਹਿਲਾਂ ਵੀ ਪੰਜਾਬੀ
ਮੇਲਿੰਗ ਲਿਸਟ ਉੱਤੇ ਲੋਕਾਂ ਨੇ ਸੁਝਾਅ ਦਿੱਤੇ ਹਨ), ਇੱਥੇ ਕੁਝ ਵਿਚਾਰਾਂ
ਨੂੰ ਇੱਕਠੇ ਕਰਨ ਦਾ ਇੱਕ ਜਤਨ ਹੈ ਅਤੇ ਤੁਹਾਡੇ ਸੁਝਾਆਵਾਂ ਨੂੰ ਜੀ ਆਇਆਂ ਨੂੰ:

1. ਖੋਜ ਵਿੱਚ ਜ਼ੀਰੋ: ਗ਼ੈਰ-ਯੂਨੀਕੋਡ ਪੰਜਾਬੀ ਸਾਈਟਾਂ ਨੂੰ ਗੂਗਲ (ਜਾਂ ਹੋਰ
ਖੋਜ ਇੰਜਣਾਂ) ਰਾਹੀਂ ਲੱਭਿਆ ਨਹੀਂ ਜਾ ਸਕਦਾ ਹੈ)
ਉਦਾਹਰਨ ਲਈ ਤੁਸੀਂ "ਅਜੀਤ" ਲਿਖ ਕੇ ਖੋਜ ਕਰੋ ਤਾਂ ਇੱਕ ਵੀ ਲਿੰਕ
ਅਖ਼ਬਾਰ ਦੀ ਸਾਈਟ ਉੱਤੇ ਨਹੀਂ ਜਾਂਦਾ ਹੈ! ਕਿਓ?

ਇਸ ਤਰ੍ਹਾਂ ਨਾਲ ਇਹ ਸਾਈਟਾਂ ਲੱਖਾਂ ਪੰਜਾਬੀ ਸ਼ਬਦ, ਅਤੇ ਖੋਜ ਦੀ ਗਿਣਤੀ,
(ਜਿਸ ਨੇ ਆਉਣ ਵਾਲੇ ਭਵਿੱਖ ਵਿੱਚ ਬੋਲੀਆਂ ਦੀ ਦਰਜਾਬੰਦੀ ਤਹਿ ਕਰਨੀ ਹੈ)
ਤੋਂ ਪੰਜਾਬੀ ਨੂੰ ਵਿਰਵਾ ਕਰ ਰਹੀਆਂ ਹਨ, ਜੋ ਕਿ ਪੰਜਾਬੀ ਦੇ ਕੰਪਿਊਟਰ ਉੱਤੇ
ਭਵਿੱਖ ਲਈ ਖਤਰਨਾਕ ਹੈ!

2. ਗ਼ੈਰ-ਯੂਨੀਕੋਡ ਫੋਂਟਾਂ ਦੀ ਲੋੜ ਕੀ ਹੈ ਵਰਤਣ ਦੀ?
ਕੀ ਅੱਜ ਕੋਈ ਹੈ, ਜਿਸ ਕੋਲ "ਕੇਵਲ" ਵਿੰਡੋਜ਼ 98 (Windows 98) ਹੋਵੇ? - ਸ਼ਾਇਦ ਹਜ਼ਾਰਾਂ ਵਿੱਚੋਂ ਕੋਈ ਹੋਵੇ!
ਕੀ ਤੁਹਾਡੇ ਲੇਖਕ, ਪੱਤਰਕਾਰ, ਜਾਂ ਹੋਰ ਸਬੰਧਿਤ ਲੋਕ ਅੱਪਡੇਟ ਨਹੀਂ ਕਰਨਾ ਚਾਹੁੰਦੇ? - ਉਹਨਾਂ ਨੂੰ ਇਸ ਦੇ ਫਾਇਦੇ ਗਿਣਾਏ ਜਾ ਸਕਦੇ ਹਨ, ਸਮਝਾਏ ਜਾ ਸਕਦੇ ਹਨ!
ਕੀ ਤੁਹਾਡਾ ਬਹੁਤਾ ਡਾਟਾ ਗ਼ੈਰ-ਯੂਨੀਕੋਡ ਵਿੱਚ ਹੈ? - ਜੇ ਹਾਂ ਤਾਂ ਇਸ ਨੂੰ ਸਾਫਟਵੇਅਰ ਐਪਲੀਕੇਸ਼ਨ ਨਾਲ ਯੂਨੀਕੋਡ ਵਿੱਚ ਪਲਕ ਝਪਕਦੇ ਹੀ ਬਦਲਿਆ ਜਾ ਸਕਦਾ ਹੈ! ਜੀ ਹਾਂ ਉਹ ਵੀ ਮੁਫ਼ਤ!

? ਮੈਂ ਕੀ ਯੋਗਦਾਨ ਦੇ ਸਕਦਾ ਹਾਂ? ਜੇ ਤੁਸੀਂ ਪੰਜਾਬੀ ਅਤੇ ਕੰਪਿਊਟਰ ਜਾਣਦੇ ਹੋ ਤਾਂ ਯੂਨੀਕੋਡ ਬਾਰੇ ਜਾਣੋ ਅਤੇ ਲੋਕਾਂ ਵਿੱਚ ਇਸ ਬਾਰੇ ਜਾਣਕਾਰੀ ਵੰਡੋ! ਵੈੱਬ ਸਾਈਟਾਂ ਨੂੰ ਯੂਨੀਕੋਡ ਪੰਜਾਬੀ ਉਪਲੱਬਧ ਕਰਵਾਉਣ ਲਈ ਲਿਖੋ!

ਜਵਾਬ

  • Web page addresses and e-mail addresses turn into links automatically.
  • ਮਨਜ਼ੂਰ HTML ਟੈਗ: <a> <em> <strong> <cite> <code> <ul> <ol> <li> <dl> <dt> <dd> <img> <blockquote>
  • Lines and paragraphs break automatically.
  • You may quote other posts using [quote] tags.
  • Textual smileys will be replaced with graphical ones.

More information about formatting options