ਫੇਡੋਰਾ 10 ਰੀਲਿਜ਼ ਹੋਇਆ
ਫੇਡੋਰਾ 10 ਰੀਲਿਜ਼ ਹੋ ਗਿਆ ਹੈ,
ਇਸ ਵਿੱਚ ਖਾਸ ਗੱਲ਼ ਵੈੱਬ ਸਾਈਟ ਅਤੇ ਹੋਰ ਕਾਫ਼ੀ ਕੁਝ ਬੜੇ ਚਿਰਾਂ ਬਾਅਦ ਪੰਜਾਬੀ ਵਿੱਚ ਆਇਆ ਹੈ।
ਵੈੱਬ ਸਾਈਟ ਪੰਜਾਬੀ ਵਿੱਚ ਖੋਲ੍ਹਣ ਲਈ ਲਿੰਕ ਹੈ:
http://fedoraproject.org/pa/
ਰੀਲਿਜ਼ ਨੋਟਿਸ ਮੁਤਾਬਕ ਵੱਡੀਆਂ ਤਬਦੀਲੀਆਂ ਵਿੱਚ:
ਕੇਡੀਈ (KDE) 4.1 (ਪਹਿਲੀ ਵਾਰ 4 ਰੀਲਿਜ਼ ਹੋਇਆ ਹੈ ਫੇਡੋਰਾ ਵਿੱਚ)
ਗਨੋਮ 2.24
ਭਾਰਤੀ ਭਾਸ਼ਾਵਾਂ ਲਈ ਆਨ-ਸਕਰੀਨ ਕੀਬੋਰਡ (http://docs.fedoraproject.org/release-notes/f10/en_US/What_is_the_Latest...)
iBus ਨਵਾਂ ਇੰਪੁੱਟ ਢੰਗ (SCIM ਦਾ ਬਦਲ) http://docs.fedoraproject.org/release-notes/f10/en_US/What_is_the_Latest...
MP3 ਅਤੇ ਹੋਰ ਪ੍ਰੋਪੈਟਰੀ ਸਾਫਟਵੇਅਰਾਂ ਬਾਰੇ ਜਾਣਕਾਰੀ ਲਈ ਵੇਖੋ:
http://docs.fedoraproject.org/release-notes/f10/en_US/Upfront_About_Mult...
ਜੇ WMA ਜਾਂ ਹੋਰ ਵੀ ਵੀਡਿਓ/ਆਡੀਓ ਗਾਣੇ ਸੁਣਨੇ ਵੇਖਣ ਹੋਣ, ਵਾਈ-ਫਾਈ ਚਲਾਉਣਾ ਹੋਵੇ ਤਾਂ ਤੁਸੀਂ ਫਿਊਜ਼ਨ ਨੂੰ ਵੇਖਣਾ ਨਾ ਭੁੱਲੋ
http://rpmfusion.org/
USB ਬੂਟ ਕਰਨ ਲਈ ਜਾਣਕਾਰੀ ਅਤੇ ਸਹਿਯੋਗ ਵੀ ਦਿੱਤਾ ਜਾ ਰਿਹਾ ਹੈ, ਹੋਰ ਜਾਣਕਾਰੀ ਲਈ ਵੇਖੋ:
http://docs.fedoraproject.org/release-notes/f10/en_US/What_is_New_for_In...
ਫੇਡੋਰਾ 10 ਦੀ ਪੰਜਾਬੀ ਜਾਂ ਹੋਰ ਗ਼ੈਰ-ਲੈਟਿਨ ਭਾਸ਼ਾ ਵਿੱਚ ਵਰਤੋਂ ਕਰਨ ਦੌਰਾਨ ਤੁਹਾਨੂੰ ਸਭ ਤੋਂ ਵੱਧ ਤੰਗ ਫਾਇਰਫਾਕਸ ਕਰੇਗਾ,
ਜੋ ਕਿ ਮੋਜ਼ੀਲਾ ਅੱਪਸਟਰੀਮ ਨੇ ਹਾਲੇ ਫਿਕਸ ਨਹੀਂ ਕੀਤਾ:
ਫੇਡੋਰਾ ਬੱਗ: https://bugzilla.redhat.com/show_bug.cgi?id=460865
ਮੋਜ਼ੀਲਾ ਵਿੱਚ ਬੱਗ: https://bugzilla.mozilla.org/show_bug.cgi?id=455647
ਭਾਰਤੀ ਭਾਸ਼ਾਵਾਂ ਲਈ ਇੱਕ ਪੈਂਚ ਫੇਡੋਰਾ ਇੰਜਨੀਅਰ ਪਰਾਗ ਵਲੋਂ ਦਿੱਤਾ ਗਿਆ ਹੈ।
(ਕੇਵਲ xulrunner ਪੈਕੇਜ ਹੀ ਕਾਫ਼ੀ ਹੈ)
ਪੈਕੇਜ ਡਾਊਨਲੋਡ ਕਰਕੇ ਇੰਸਟਾਲ ਕਰਨ ਲਈ ਕਲਿੱਕ ਕਰੋ: http://paragn.fedorapeople.org/firefox-3.0.x/F-10/i386/xulrunner-1.9.0.4...
ਇਸ ਨਾਲ ਪੰਜਾਬੀ ਲਈ ਅੱਖਰ ਠੀਕ ਵੇਖਾਈ ਦੇਣਗੇ!
ਬਾਕੀ ਮੌਜਾਂ ਲੁੱਟੋ!


Thanks -en also available
Hi Danishka
you can check my WeBlog at
http://open5abi.blogspot.com/
for en_US version, although it is completely sync with Punjabi (pa)
version, but mostly technical stuff goes here.
Thanks
ਅ.ਸ. ਆਲਮ
Grate work
Grate work dosth!
Keep it your good work.
unfortunate I could not read this text (Pa or Hi)
Appreciate if could start the en-US version of this blog.
Good luck Sadar jee!