ਪੰਜਾਬੀ ਵੈੱਬ ਸਾਈਟਾਂ ਉੱਤੇ ਗ਼ੈਰ-ਯੂਨੀਕੋਡ ਫੋਂਟ
ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਬਹੁਤ ਸਾਰੀਆਂ ਵੈੱਬ ਸਾਈਟਾਂ ਪੁਰਾਣੇ
ਢੰਗ ਨਾਲ ਵੈੱਬ ਸਾਈਟਾਂ ਉੱਤੇ ਫੋਂਟ ਦਿੰਦੀਆਂ ਹਨ ਅਤੇ ਵੈੱਬ-ਸਾਈਟਾਂ
ਗ਼ੈਰ-ਯੂਨੀਕੋਡ ਇੰਕੋਡਿੰਗ ਵਿੱਚ ਉਪਲੱਬਧ ਕਰਵਾਉਦੀਆਂ ਹਨ, ਭਾਵੇਂ
ਕਿ ਬਹੁਤੀਆਂ ਸਾਈਟਾਂ ਕਿਸੇ ਸਮੇਂ ਬਿਲਕੁਲ ਨਵੀਂ ਤਕਨਾਲੋਜੀ ਨਾਲ
ਲੈੱਸ ਹੋ ਕੇ ਰੀਲਿਜ਼ ਹੋਈਆਂ ਸਨ, ਪਰ ਸਮੇਂ ਨਾਲ ਇਹ ਪੁਰਾਣੀ ਪੈ
ਗਈ ਹੈ ਅਤੇ ਹੁਣ ਯੂਨੀਕੋਡ ਨੂੰ ਇੱਕ ਮਿਆਰ (ਸਟੈਂਡਰਡ) ਮੰਨੇ
ਜਾਣ ਕਰਕੇ ਉਹ ਆਪਣੀ ਹੋਂਦ ਅਤੇ ਮਕਸਦ ਤੋਂ ਦੂਰ ਹੁੰਦੀਆਂ ਜਾਪਦੀਆਂ ਹਨ!
ਬਹੁਤ ਸਾਰੀਆਂ ਵੈੱਬ ਸਾਈਟਾਂ ਨੇ ਸਮੇਂ ਨਾਲ ਚੱਲਣ ਲਈ ਹੰਭਲਾ ਮਾਰਿਆ
(ਜਿਸ ਵਿੱਚ ਲਿਖਾਰੀ, ਬੱਧਨੀ, ਆਦਿ ਪਰਮੁੱਖ ਹਨ) ਅਤੇ ਆਪਣਾ
ਨਾਂ ਯੂਨੀਕੋਡ ਨੂੰ ਅਪਨਾਉਣ ਵਾਲੀਆਂ ਮੋਢੀ ਪੰਜਾਬੀ ਸਾਈਟਾਂ ਵਿੱਚ ਰੱਖਿਆ,
ਪਰ ਹਾਲੇ ਵੀ ਬਹੁਤ ਸਾਰੀਆਂ ਅਜਿਹੀਆਂ ਨਹੀਂ ਹਨ, ਜਿਸ ਵਿੱਚ
ਅਜੀਤ ਅਖ਼ਬਾਰ ਦੀ ਸਾਈਟ ਹੈ, ਜੋ ਕਿ ਇੱਕ ਵੈੱਬ ਸਾਈਟ ਤੋਂ ਇਲਾਵਾ
ਇੱਕ ਅਖ਼ਬਾਰ ਵੀ ਹੈ, ਜਿਸ ਦੀ ਇੰਟਰਨੈੱਟ ਉੱਤੇ ਭਾਰੀ ਲੋੜ ਮਹਿਸੂਸ ਕੀਤੀ
ਜਾ ਰਹੀ ਹੈ।
ਭਾਵੇਂ ਕਿ ਇਹਨਾਂ ਗ਼ੈਰ-ਯੂਨੀਕੋਡ ਸਾਈਟਾਂ ਦੇ ਸਿਸਟਮ-ਐਡਮਿਨ
ਜਾਂ ਪਰਬੰਧਕਾਂ ਵਲੋਂ ਵੱਖ ਵੱਖ ਦਾਅਵੇ ਕੀਤੇ ਗਏ ਹਨ ਅਤੇ ਫੋਂਟ
ਇੰਸਟਾਲ ਕਰਨ ਨੂੰ ਇੱਕ ਵਾਰ ਦੀ ਸਮੱਸਿਆ (ਪੰਗਾ) ਦੱਸਿਆ ਗਿਆ,
ਇਸ ਵਾਸਤੇ ਮੈਂ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਨਵੀਂ ਦੁਨਿਆਂ ਨਾਲ ਚੱਲਣ ਲਈ
ਸੁਝਾਅ ਅਤੇ ਵਿਚਾਰ ਦਿੱਤੇ ਜਾਣ, (ਜਿਸ ਬਾਰੇ ਪਹਿਲਾਂ ਵੀ ਪੰਜਾਬੀ
ਮੇਲਿੰਗ ਲਿਸਟ ਉੱਤੇ ਲੋਕਾਂ ਨੇ ਸੁਝਾਅ ਦਿੱਤੇ ਹਨ), ਇੱਥੇ ਕੁਝ ਵਿਚਾਰਾਂ
ਨੂੰ ਇੱਕਠੇ ਕਰਨ ਦਾ ਇੱਕ ਜਤਨ ਹੈ ਅਤੇ ਤੁਹਾਡੇ ਸੁਝਾਆਵਾਂ ਨੂੰ ਜੀ ਆਇਆਂ ਨੂੰ:
1. ਖੋਜ ਵਿੱਚ ਜ਼ੀਰੋ: ਗ਼ੈਰ-ਯੂਨੀਕੋਡ ਪੰਜਾਬੀ ਸਾਈਟਾਂ ਨੂੰ ਗੂਗਲ (ਜਾਂ ਹੋਰ
ਖੋਜ ਇੰਜਣਾਂ) ਰਾਹੀਂ ਲੱਭਿਆ ਨਹੀਂ ਜਾ ਸਕਦਾ ਹੈ)
ਉਦਾਹਰਨ ਲਈ ਤੁਸੀਂ "ਅਜੀਤ" ਲਿਖ ਕੇ ਖੋਜ ਕਰੋ ਤਾਂ ਇੱਕ ਵੀ ਲਿੰਕ
ਅਖ਼ਬਾਰ ਦੀ ਸਾਈਟ ਉੱਤੇ ਨਹੀਂ ਜਾਂਦਾ ਹੈ! ਕਿਓ?
ਇਸ ਤਰ੍ਹਾਂ ਨਾਲ ਇਹ ਸਾਈਟਾਂ ਲੱਖਾਂ ਪੰਜਾਬੀ ਸ਼ਬਦ, ਅਤੇ ਖੋਜ ਦੀ ਗਿਣਤੀ,
(ਜਿਸ ਨੇ ਆਉਣ ਵਾਲੇ ਭਵਿੱਖ ਵਿੱਚ ਬੋਲੀਆਂ ਦੀ ਦਰਜਾਬੰਦੀ ਤਹਿ ਕਰਨੀ ਹੈ)
ਤੋਂ ਪੰਜਾਬੀ ਨੂੰ ਵਿਰਵਾ ਕਰ ਰਹੀਆਂ ਹਨ, ਜੋ ਕਿ ਪੰਜਾਬੀ ਦੇ ਕੰਪਿਊਟਰ ਉੱਤੇ
ਭਵਿੱਖ ਲਈ ਖਤਰਨਾਕ ਹੈ!
2. ਗ਼ੈਰ-ਯੂਨੀਕੋਡ ਫੋਂਟਾਂ ਦੀ ਲੋੜ ਕੀ ਹੈ ਵਰਤਣ ਦੀ?
ਕੀ ਅੱਜ ਕੋਈ ਹੈ, ਜਿਸ ਕੋਲ "ਕੇਵਲ" ਵਿੰਡੋਜ਼ 98 (Windows 98) ਹੋਵੇ? - ਸ਼ਾਇਦ ਹਜ਼ਾਰਾਂ ਵਿੱਚੋਂ ਕੋਈ ਹੋਵੇ!
ਕੀ ਤੁਹਾਡੇ ਲੇਖਕ, ਪੱਤਰਕਾਰ, ਜਾਂ ਹੋਰ ਸਬੰਧਿਤ ਲੋਕ ਅੱਪਡੇਟ ਨਹੀਂ ਕਰਨਾ ਚਾਹੁੰਦੇ? - ਉਹਨਾਂ ਨੂੰ ਇਸ ਦੇ ਫਾਇਦੇ ਗਿਣਾਏ ਜਾ ਸਕਦੇ ਹਨ, ਸਮਝਾਏ ਜਾ ਸਕਦੇ ਹਨ!
ਕੀ ਤੁਹਾਡਾ ਬਹੁਤਾ ਡਾਟਾ ਗ਼ੈਰ-ਯੂਨੀਕੋਡ ਵਿੱਚ ਹੈ? - ਜੇ ਹਾਂ ਤਾਂ ਇਸ ਨੂੰ ਸਾਫਟਵੇਅਰ ਐਪਲੀਕੇਸ਼ਨ ਨਾਲ ਯੂਨੀਕੋਡ ਵਿੱਚ ਪਲਕ ਝਪਕਦੇ ਹੀ ਬਦਲਿਆ ਜਾ ਸਕਦਾ ਹੈ! ਜੀ ਹਾਂ ਉਹ ਵੀ ਮੁਫ਼ਤ!
? ਮੈਂ ਕੀ ਯੋਗਦਾਨ ਦੇ ਸਕਦਾ ਹਾਂ? ਜੇ ਤੁਸੀਂ ਪੰਜਾਬੀ ਅਤੇ ਕੰਪਿਊਟਰ ਜਾਣਦੇ ਹੋ ਤਾਂ ਯੂਨੀਕੋਡ ਬਾਰੇ ਜਾਣੋ ਅਤੇ ਲੋਕਾਂ ਵਿੱਚ ਇਸ ਬਾਰੇ ਜਾਣਕਾਰੀ ਵੰਡੋ! ਵੈੱਬ ਸਾਈਟਾਂ ਨੂੰ ਯੂਨੀਕੋਡ ਪੰਜਾਬੀ ਉਪਲੱਬਧ ਕਰਵਾਉਣ ਲਈ ਲਿਖੋ!


ਯੂਨੀਕੋਡ ਦੀ ਲੋੜ
ਪੰਜਾਬੀ ਭਾਸ਼ਾ ਦੇ ਕੰਪਿਊਟਰ ਰਾਹੀਂ ਵਿਕਾਸ ਲਈ ਯੂਨੀਕੋਡ ਮਿਆਰ ਨਾਲ ਇਕ-ਮਿਕ ਹੋ ਕੇ ਚੱਲਣ ਦੀ ਅਹਿਮ ਲੋੜ ਹੈ ।
ਸੀ.ਪੀ. ਕੰਬੋਜ
(ਕੰਪਿਊਟਰ ਲੇਖਕ)
cp_kamboj@yahoo.co.in
ਹੋਰ ਜੀ ਕੀ ਹਾਲ ਹੈ ਜੀ
ਹੋਰ ਜੀ ਕੀ ਹਾਲ ਹੈ ਜੀ
ਮਸਤ ਜੀ। ਤੁਸੀਂ ਸੁਣਾਓ ... :P
ਮਸਤ ਜੀ। ਤੁਸੀਂ ਸੁਣਾਓ ...
Gurpartap Singh [ http://drupal.org/user/41470 ]
ਵੀਰ ਜੀ
ਜੈ ਹਿੰਦ
ਜੈ ਹਿੰਦ
ਜੈ ਹਿੰਦ
ਜੈ ਹਿੰਦ
ਜੈ ਹਿੰਦ
ਜੈ ਹਿੰਦ
ਜੈ ਹਿੰਦ
ਜੈ ਹਿੰਦ
Help me in writing in pujabi using my fav. font
ਤੁਹਾਡੀ ਪਸੰਦ ਦਾ ਫੋਂ ਕਹਿੜਾ ਹੈ?
ਤੁਹਾਡੀ ਪਸੰਦ ਦਾ ਫੋਂ ਕਹਿੜਾ ਹੈ?
Gurpartap Singh [ http://drupal.org/user/41470 ]
satguru date kaj rachaiya
satguru date kaj rachaiya apni mihar karai
das karaj aap saware , eh usdi wadai
I need the abobe matter the punjabi .so that i can use it on the wedding card.
Thanks
ਯੂਨੀਕੋਡ ਬਾਰੇ
ਜੈ ਹਿੰਦ
ਤੁਹਾਡੇ ਵਲੋਂ ਯੂਨੀਕੋਡ ਪ੍ਰਤੀ ਜਾਗਰੂਕਤਾ ਦੀ ਮੁਹਿੰਮ ਛੇਡਣ ਲਈ ਵਧਾਈਆਂ।
ਵੀਰਪੰਜਾਬ ਡਾਟ ਕਾਮ ਨੇ ਸਭ ਤੋਂ ਪਹਿਲਾਂ ਯੂਨੀਕੋਡ (2006 ਵਿਚ) ਵਿਚ ਸੂਚਨਾ ਪ੍ਰਕਾਸ਼ਿਤ ਕੀਤੀ ਹੈ। ਇਸ ਸਾਈਟ, ਵੀਰਪੰਜਾਬ ਡਾਟ ਕਾਮ ਤੇ ਹਰ ਵਿਸ਼ੇ ਦੀ ਸੂਚਨਾ ਕੇਵਲ ਪੰਜਾਬੀ ਭਾਸ਼ਾ (ਗੁਰਮੁਖੀ)ਵਿਚ ਪ੍ਰਕਾਸ਼ਿਤ ਕੀਤੀ ਗਈ ਹੈ। ਕ੍ਰਪਾ ਕਰਕੇ ਨਜਰਸਾਨੀ ਕਰ ਲੈਣਾ ਜੀ। ਯੂਨੀਕੋਡ ਦੇ ਫੌਂਟ ਸਬੰਧੀ ਸੂਚਨਾ ਵੀ ਵੀਰਪੰਜਾਬ ਡਾਟ ਕਾਮ ਦੇ ਮੁੱਖ ਪੰਨੇ ਤੇ ਹੀ ਉਪਲਬਧ ਹੈ।
ਮਾਂ ਬੋਲੀ ਨੂੰ ਵਿਕਸਤ ਕਰਨ ਦੇ ਉਪਰਾਲੇ ਲਈ ਫਿਰ ਤੋਂ ਧੰਨਵਾਦ
www.veerpunjab.com
"ਸਭ ਤੋਂ ਪਹਿਲਾਂ"
ਮੈਂ ਤੁਹਾਡੇ ੳੁਪਰਾਲੇ ਦੀ ਕਦਰ ਕਰਦਾ ਹਾਂ। ਪਰ ਜਰੂਰੀ ਨਹੀਂ ਤੁਸੀਂ ਪਹਿਲੇ ਸੀ। ਹਾਂ ਮੈਂ ਿੲਸ ਗੱਲ ਦਾ ਥੋੜਾ ਮਾਣ ਰੱਖਦਾ ਹਾਂ ਕੀ ਸਾਡੀ ਟੀਮ ਪੰਜਾਬੀ ਯੁਨੀਕੋਡ ਨਾਲ ਕੰਮ ਕਰਨ ਵਾਲੇ ਪਹਿਲੇ ਸੁਭਾਗਿਅਾਂ ਵਿੱਚੋਂ ਿੲਕ ਹੈ। ਮੈਂ ਨਹੀਂ ਜਾਣਦਾ ਅਸਲੀ ੳੁਪਰਾਲਾ ਕਹਿੜੇ ਸੰਨ ਵਿਚ ਸ਼ੁਰੂ ਕੀਤਾ ਗਿਅਾ ਸੀ, ਪਰ ਪੁਰਾਣੇ ਤੋੰ ਪੁਰਾਣਾ ਰਿਕ੍ਰੋਡ ਦੱਸਦਾ ਹੈ ਕਿ http://guca.sourceforge.net/pa/ ਸੰਨ ੨੦੦੩-੨੦੦੪ ਵਿੱਚ ਸਧਾਪਿਤ ਕੀਤਾ ਗਿਅਾ ਸੀ। ਅਤੇ ਸਤਲੁਜ ਪ੍ਰੋਜੈਕਟ ਿੲਸੇ ਹੀ ਵੈੱਬਸਾੲੀਟ ਤੋਂ ਅੱਗੇ ਵਧੀ ਹੈ। ਜੇ ਵਿਹਲ ਮਿਲਿਅਾ ਤਾਂ GUCA ਸਾੲੀਟ ਨੂੰ ਿੲੱਥੇ ਰੀ-ਦਾਿੲਰੈੱਕਟ ਕਰ ਦਿਅਾਂਗੇ। ਨਾਲੇ MetaMorph(GUCA ਦਾ ਅਗਲਾ ਅਵਤਾਰ) ਦਾ ਕੰਮ ਵੀ ਖਿੱਚਣਾ ਹੈ।
ਹੋ ਸਕਦਾ ਹੈ ਮੈਂਨੂੰ ਤੁਹਾਡੇ ਬਾਰੇ ਕੋੲੀ ਗਲਤਫਹਿਮੀ ਹੋਵੇ। ਤੁਸੀਂ ਬਖਸ਼ਣ ਯੋਗ ਹੋ।
ਧੰਨਵਾਦ।
Gurpartap Singh [ http://drupal.org/user/41470 ]
ਧੰਨਵਾਦ ਜੀ
ਵੀਰ ਜੀ ਧੰਨਵਾਦ
Gurjit Singh
ਵੀਰ ਜੀ ਸਹਾਈਤਾ ਦੀਓ
ਵੀਰ ਜੀ ਸਤ ਸ੍ਰੀ ਅਕਾਲ
http://guca.sourceforge.net/applications/guca/ ਤੋਂ ਡਾਊਨਲੋਡ ਕਰਨ ਤੋਂ ਬਾਦ ਪ੍ਰੋਗਰਾਮ ਚਲ ਨਹੀਂ ਰਿਹਾ ਜੀ . ਜੇ ਹੋ ਸਕੇ ਤਾਂ ਈਮੇਲ ਐਡਰੈਸ ਦਿਓ ਮੈਂ ਸਕਰੀਨ ਸੋਟ ਭੇਜ ਦਿਆ ਗਾਂ. ਧੰਨਵਾਧ
Gurjit Singh
ਤੁਸੀਂ ੲਿੱਥੇ ਹੀ ਨਵਾਂ ਟੋਪਿਕ
ਤੁਸੀਂ ੲਿੱਥੇ ਹੀ ਨਵਾਂ ਟੋਪਿਕ ਛੁਰੂ ਕਰ ਲਵੋ ਅਤੇ ਨਾਲ ਹੀ ਫੋਟੋ ਵੀ ਲਗਾ ਸਕਦੇ ਹੋ। ਪੂਰੀ ਸਹਾੲਿਤਾ ਦੀ ਅਾਸ ਰੱਖੋ।
Gurpartap Singh [ http://drupal.org/user/41470 ]
regarding writing punjabi
First of all thanks for making such usefull site for punjabi community.
Well my question is regarding the punjabi typing as i have seen
that I can write punjabi by using the language change option
ਤੇਦ
but i do not know by default which font is used by windows xp.
I normally use gurmukhi lipi but
when I paste here it does not work
mainu solution dass ji
ਵੀਰ ਜੀ ਸਹਾਈਤਾ ਦੀਓ
ਵੀਰ ਜੀ ਧੰਨਵਾਦ
ਟੋਪਿਕ ਵੀ ਸ਼ੁਰੂ ਕਰਲਵਾਗੇ, ਪਰ gacu Download ਕਰਨ ਤੋਂ ਬੱਦ ਰਨ ਨਹੀਂ ਹੋ ਰਿਹੱ ਹੈ ਜੀ। ਇਹ ਜਰੂਰੀ ਹੈ ਕਿ੍ਰਪਾ ਕਰਕੇ ਧਿਆਨ ਦਿਓ ਜੀ। ਸਹਾਈਤਾ ਦੀਓ
Gurjit Singh
.net framework ੨.੦ or above
.net framework ੨.੦ or above ਹੈ?
Gurpartap Singh [ http://drupal.org/user/41470 ]
thank u and help me
ਵੀਰ ਜੀ ਸਤਿ ਸ਼੍ਰੀ ਅਕਾਲ। ਤੁਸੀ ਪੰਜਾਬੀ ਲਈ ਬਹੁਤ ਹੀ ਬੇਹਤਰੀਨ ਕੰਮ ਕਰ ਰਹੇ ਹੋ। ਖਾਸ ਕਰਕੇ ਤਕਨੀਕੀ ਮਹੱਤਵ ਦਾ ਕੰਮ ਕਰਨ ਦੀ ਬਹੁਤ ਲੋਵ ਹੈ। ਮੈਂ ਇਸ ਦਾ ਪ੍ਰਚਾਰ ਕਰਨ ਲਈ ਤਾ ਕਾਫੀ ਕੋਸ਼ਿਸ਼ ਕਰ ਰਿਹਾ ਸੀ, ਪਰ ਤਕਨੀਕ ਪੱਖੋ ਤੁਹਾਡੇ ਜਿਨਾਂ ਮਜਬੂਤ ਨਹੀਂ ਸੀ। ਕਰੀਬ ਇਕ ਸਾਲ ਤੋੰ ਯੂਨੀਕੋਡ ਬਾਰੇ ਕੰਮ ਕਰ ਰਿਹਾ ਹਾਂ। ਤੁਹਾਡੇ ਬਾਰੇ ਜਾਣਕੇ ਆਸ ਬੱਝੀ ਹੈ ਕਿ ਹੁਣ ਕਾਫੀ ਕੁਝ ਜੋ ਸਕਦਾ ਹੈ। ਤੁਹਾਡੇ ਸਾਥ ਦੀ ਬਹੁਤ ਲੋੜ ਹੈ। ਕਾਫੀ ਜ਼ਰੂਰੀ ਗੱਲਾਂ ਕਰਨੀਆਂ ਨੇ। ਕਿਰਪਾ ਕਰਕੇ ਆਪਣਾ ਈ-ਪਤਾ 'ਤੇ ਸੰਪਰਕ ਨੰਬਰ ਦੇ ਦੇਵੋ। ਹੁੰਗਾਰੇ ਦੀ ਉਡੀਕ 'ਚ
ਦੀਪ ਜਗਦੀਪ ਸਿੰਘ ਜੀ - ਮੱਦਦ
ਜੀ ਸਾਡਾ ਮਕਸਦ ਹੀ ਤਕਨੀਕੀ ਪੱਖੋਂ ਜਿੰਨੀ ਵੀ ਕਿਸੇ ਦੀ ਮੱਦਦ ਕਰ ਸਕੀਏ, ਕਰਨ ਦਾ ਹੈ।
ਤੁਸੀਂ ਜਦੋਂ ਵੀ ਮਰਜ਼ੀ ਇਸ ਸਾਈਟ ਉੱਤੇ ਫੋਰਮ ਉੱਤੇ ਸੰਪਰਕ ਕਰ ਸਕਦੇ ਹੋ।
ਤੁਸੀਂ ਕਿਸੇ ਵੀ ਸਮੇਂ
http://satluj.com/pa/contact
ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ!
ਅ.ਸ. ਆਲਮ
GurbaniLipi to Unicode
ਮੁਫ਼ਤ ਟੂਲ ਉਪਲੱਬਧ ਹੈ ਜੀ,
http://guca.sourceforge.net/applications/guca/
ਤੁਸੀਂ ਇਸ ਨੂੰ ਡਾਊਨਲੋਡ ਕਰਨ ਲਈ ਵਿੰਡੋਜ਼ ਐਕਸਪੀ (XP)/Vista ਦੀ ਵਰਤੋਂ ਕਰ
ਸਕਦੇ ਹੋ। ਜੇ ਕੋਈ ਸਮੱਸਿਆ ਆਵੇ ਤਾਂ ਦੱਸਣ ਦੀ ਖੇਚਲ ਕਰਨਾ!
ਧੰਨਵਾਦ ਸਹਿਤ
ਅ.ਸ. ਆਲਮ
Uni Code
How can I change GurbaniLipi Text in Uni Code Text? Which Programe I need and where can I find it?
THX in advance
Iqbal Singh