ਪੰਜਾਬੀ ਲਾਈਵ ਸੀਡੀ [Punjabi Live CD]

user warning: Unknown column 'namespace' in 'order clause' query: SELECT * FROM context ORDER BY namespace ASC, attribute ASC, value ASC in /var/www/drupal/6/sites/all/modules/context/context.module on line 353.

aalam
Joined: ਮਈ 2008
 
 

ਦੋਸਤੋ ਸਤਿ ਸ੍ਰੀ ਅਕਾਲ,
ਬੜੇ ਚਿਰਾਂ ਬਾਅਦ ਇੱਕ ਵਾਰ ਫੇਰ ਲੀਨਕਸ ਸਿਸਟਮ ਨਾਲ ਤਿਆਰ
ਕੀਤੀ ਗਈ ਲਾਈਵ ਸੀਡੀ (LiveCD) ਤਿਆਰ ਕੀਤੀ ਗਈ ਹੈ, ਜਸਵਿੰਦਰ
ਸਿੰਘ ਦੇ ਜਤਨਾਂ ਸਦਕਾ ਇਹ ਫੇਰ ਉਪਲੱਬਧ ਕਰਵਾਈ ਗਈ ਹੈ,
ਜਿਸ ਵਿੱਚ ਗਨੋਮ-2-24 ਪੰਜਾਬੀ ਵਿੱਚ ਹੈ, ਫੇਡੋਰਾ 10 ਉੱਤੇ ਅਧਾਰਿਤ ਇਹ
ਸੀਡੀ ~600GB ਦਾ ਸਾਈਜ਼ ਨਾਲ ਛੋਟੀ ਰੱਖੀ ਗਈ ਹੈ ਤਾਂ ਕਿ ਡਾਊਨਲੋਡ
ਕੀਤੀ ਜਾ ਸਕੇ, ਇਸਕਰਕੇ ਇਸ ਵਿੱਚੋਂ ਓਪਨ-ਆਫਿਸ ਨੂੰ ਹਟਾ ਦਿੱਤਾ ਗਿਆ ਹੈ।

ਸਿੱਧਾ ISO ਡਾਊਨਲੋਡ

ਹੋਰ ਫੀਚਰਾਂ ਵਿੱਚ:
-ਬਿਨਾਂ ਇੰਸਟਾਲ ਕੀਤੇ ਹੀ ਪੰਜਾਬੀ ਵਿੱਚ ਓਪਰੇਟਿੰਗ ਸਿਸਟਮ ਚਲਾਓ
-ਮੁਫ਼ਤ ਉਪਲੱਬਧ ਅਤੇ ਵੰਡੀ ਜਾ ਸਕਣ ਵਾਲੀ
- ਗਨੋਮ 2-24 ਪੂਰੀ ਤਰ੍ਹਾਂ ਪੰਜਾਬੀ ਵਿੱਚ
- ਇੰਪੁੱਟ ਲਈ ਤਿਆਰ, ਤੁਸੀਂ ਪੰਜਾਬੀ ਵਿੱਚ ਇੰਪੁੱਟ ਲਈ Ctrl+Space ਨੂੰ ਦੱਬੋ।

ਸਿਸਟਮ: ਘੱਟੋ-ਘੱਟ 1GB ਨਾਲ ਟੈਸਟ ਕੀਤੀ ਗਈ ਹੈ, ਇਸ ਤੋਂ
ਘੱਟ ਰੈਮ ਲਈ ਸਪੀਡ ਬਹੁਤ ਹੌਲੀ ਹੋਣ ਦੀ ਸੰਭਵਾਨਾ ਹੈ (ਪਰ
ਟੈਸਟ 1GB ਜਾਂ ਵੱਧ ਲਈ ਹੀ ਕੀਤਾ ਗਿਆ ਹੈ।)

ਹਦਾਇਤਾਂ:
1) ISO ਡਾਊਨਲੋਡ ਕਰਨ ਬਾਅਦ ਸੀਡੀ ਉੱਤੇ ਲਿਖ ਲਓ।
2) ਸੀਡੀ ਨੂੰ ਸੀਡੀ-ਰੋਮ (CD-ROM) ਵਿੱਚ ਪਾਕੇ ਕੰਪਿਊਟਰ ਨੂੰ CD ਤੋਂ ਬੂਟ ਕਰਵਾਓ।
3) ਬੂਟ ਹੋਣ ਉੱਤੇ 5 ਮਿੰਟ ਦੇ ਕਰੀਬ ਲੱਗਣਗੇ।
4) ਯੂਜ਼ਰ ਉੱਤੇ ਆਟੋਮੈਟਿਕ ਲਾਗਇਨ ਚਾਲੂ

ਡਾਊਨਲੋਡ ਪੇਜ਼
Punjabi-Live-Gnome.iso ਉੱਤੇ ਕਲਿੱਕ ਕਰੋ।

ਸਮੱਸਿਆਵਾਂ:
ਜੇ ਕਰ ਤੁਹਾਨੂੰ ਚਲਾਉਣ, ਡਾਊਨਲੋਡ ਕਰਨ, ਜਾਂ ਵਰਤਣ ਦੌਰਾਨ ਸਮੱਸਿਆ ਆਵੇ ਤਾਂ ਬੇਝਿਜਕ ਮੇਲਿੰਗ ਲਿਸਟ
ਜਾਂ ਫੋਰਮ ਵਿੱਚ ਲਿਖਣ ਦੀ ਖੇਚਲ ਕਰਨੀ!

ਵਿਸ਼ੇਸ਼ ਜਤਨ ਤੇ ਧੰਨਵਾਦ:
ਜਸਵਿੰਦਰ ਸਿੰਘ ਫੂਲੇਵਾਲਾ

ਤੁਹਾਡੇ ਸੁਝਾਆਵਾਂ ਦੀ ਉਡੀਕ ਵਿੱਚ
ਸਮੂਹ ਪੰਜਾਬੀ ਟੀਮ!

jassy
Joined: ਮਈ 2008
 

ਡੈਊਨਲੋਡ ਹੌਲੀ ਹੈ

ਭਰਾਵੋ,
ਹਾਲੇ iso ਮਿਰਰ ਹੌਲੀ ਡਾਊਨਲੋਡ ਹੋ ਰਿਹਾ ਹੈ, ਥੋੜੀ patient ਰੱਖਣ ਦੀ ਲੋੜ ਹੈ।
ਜਲਦੀ ਹੀ ਤੁਸੀਂ ਕੇ ਡੀ ਈ ਅਧਾਰਿਤ ਲਾਈਵ ਸੀਡੀ ਵੀ ਵੇਖਣ ਵਾਲੇ ਹੋ। ਬੱਸ ਕੰਪਾਈਲੇਸ਼ਨ ਚੱਲ ਰਹੀ ਹੈ।
ਆਪਣੇ ਸੁਝਾਅ ਦੇਣੇ ਨਾ ਭੁੱਲਣਾ।

ਧੰਨਵਾਦ ਸਾਹਿਤ
ਜਸਵਿੰਦਰ ਸਿੰਘ ਫੂਲੇਵਾਲਾ